GTA News Media

Top Info Bar
22.1°C Toronto Loading date...
World

ਪੰਜਾਬੀ ਨੌਜਵਾਨ ਬਣਿਆ ‘ਮਾਸਟਰ ਸ਼ੈਫ ਸਿੰਗਾਪੁਰ’

ਪੰਜਾਬੀ ਨੌਜਵਾਨ ਬਣਿਆ ‘ਮਾਸਟਰ ਸ਼ੈਫ ਸਿੰਗਾਪੁਰ’
Share this post via:

ਸਿੰਗਾਪੁਰ: ਪੰਜਾਬੀ ਮੂਲ ਦੇ ਇੰਦਰਪਾਲ ਸਿੰਘ ਨੂੰ ‘ਮਾਸਟਰ ਸ਼ੈੱਫ ਸਿੰਗਾਪੁਰ’ ਦੇ ਚੌਥੇ ਐਡੀਸ਼ਨ ਦਾ ਜੇਤੂ ਐਲਾਨਿਆ ਗਿਆ ਹੈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ ਹਫ਼ਤਿਆਂ ਦੇ ਮੁਕਾਬਲੇ ਤੋਂ ਬਾਅਦ ਸਿੰਘ ਨੇ ਕੁਕਿੰਗ ਰਿਐਲਿਟੀ ਸ਼ੋਅ ਦਾ ਚੌਥਾ ਐਡੀਸ਼ਨ ਜਿੱਤਿਆ। ਇਸ ਪ੍ਰੋਗਰਾਮ ਦਾ ਫਾਈਨਲ ਐਤਵਾਰ ਨੂੰ ਪ੍ਰਸਾਰਿਤ ਕੀਤਾ ਗਿਆ। ਸਿੰਘ ਨੂੰ 10 ਹਜ਼ਾਰ ਸਿੰਗਾਪੁਰ ਡਾਲਰ ਨਕਦ ਅਤੇ ਹੋਰ ਤੋਹਫ਼ੇ ਵਜੋਂ ਮਿਲੇ।

ਸਿੰਘ ਨੇ ਤਿਕੋਣੀ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ। ਉਸਨੇ 90 ਵਿੱਚੋਂ 76.6 ਅੰਕ ਪ੍ਰਾਪਤ ਕੀਤੇ, ਉਸਨੇ ਆਪਣੀ ਨਜ਼ਦੀਕੀ ਵਿਰੋਧੀ ਟੀਨਾ ਅਮੀਨ ਨੂੰ 3.6 ਅੰਕਾਂ ਨਾਲ ਹਰਾਇਆ, ਜਦੋਂ ਕਿ ਮੈਂਡੀ ਕੀ ਤੀਜੇ ਸਥਾਨ ‘ਤੇ ਰਹੀ। ਸਿੰਘ ਨੇ ਕਿਹਾ ਕਿ ਇਸ ਮੁਕਾਬਲੇ ਦੀ ਟਰਾਫੀ ਹਾਸਲ ਕਰਨਾ ਇਕ ਸੁਪਨੇ ਦੇ ਸਾਕਾਰ ਹੋਣ ਵਰਗਾ ਸੀ ਅਤੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਰਸੋਈ ਕਲਾ ਦੇ ਖੇਤਰ ਵਿਚ ਮਸ਼ਹੂਰ ਹਸਤੀ ਬਣ ਸਕਦਾ ਹੈ।