GTA News Media

Top Info Bar
22.1°C Toronto Loading date...
Punjab World

ਬੰਗਲਾਦੇਸ਼ ‘ਚ ਛਾਏ ਹਿੰਸਕ ਹਾਲਾਤ, ਮਰਨ ਵਾਲਿਆਂ ਦੀ ਗਿਣਤੀ 101 ‘ਤੇ ਪਹੁੰਚੀ

ਬੰਗਲਾਦੇਸ਼ ‘ਚ ਛਾਏ ਹਿੰਸਕ ਹਾਲਾਤ, ਮਰਨ ਵਾਲਿਆਂ ਦੀ ਗਿਣਤੀ 101 ‘ਤੇ ਪਹੁੰਚੀ
Share this post via:

ਬੰਗਲਾਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਭੇਦਭਾਵ ਵਿਰੋਧੀ ਅੰਦੋਲਨ ਦੌਰਾਨ ਹੋਈ ਹਿੰਸਾ ਵਿੱਚ ਹੁਣ ਤੱਕ 101 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 500 ਤੋਂ ਵੱਧ ਲੋਕ ਜ਼ਖ਼ਮੀ ਹਨ। ਇਹ ਅੰਦੋਲਨ ਕੋਟਾ ਸੁਧਾਰ ਦੀ ਮੰਗ ਨਾਲ ਸ਼ੁਰੂ ਹੋਇਆ ਸੀ, ਜੋ ਬਾਅਦ ਵਿੱਚ ਸਰਕਾਰ ਵਿਰੋਧੀ ਰੂਪ ਧਾਰਨ ਕਰ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਦੇ ਅਸਤੀਫ਼ੇ ਦੀ ਮੰਗ ਕਰਨ ‘ਤੇ ਹਿੰਸਾ ਵਧ ਗਈ, ਜਿਸ ਦੌਰਾਨ ਸਰਕਾਰੀ ਸਮਰਥਕਾਂ ਨਾਲ ਮੁਕਾਬਲਾ ਹੋ ਗਿਆ।

ਅੰਦੋਲਨਕਾਰੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਗੱਲਬਾਤ ਦੇ ਸੱਦੇ ਨੂੰ ਮਨਨ ਤਿਆਰ ਨਹੀਂ ਹਨ। ਉਨ੍ਹਾਂ ਨੇ ਐਤਵਾਰ ਨੂੰ ‘ਮਾਰਚ ਟੂ ਢਾਕਾ’ ਪ੍ਰੋਗਰਾਮ ਕਰਨ ਦੀ ਯੋਜਨਾ ਬਣਾਈ ਹੈ, ਜਿਸਨਾਲ ਕਈ ਲੋਕ ਡਰੇ ਹੋਏ ਹਨ। ਇਸ ਦਰਮਿਆਨ, ਸਰਕਾਰ ਨੇ ਕਈ ਇਲਾਕਿਆਂ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਹੈ ਅਤੇ ਮੋਬਾਈਲ ਇੰਟਰਨੈੱਟ ‘ਤੇ ਵੀ ਪਾਬੰਦੀ ਲਾ ਦਿੱਤੀ ਹੈ। ਸਥਿਤੀ ਦੇ ਮੱਦੇਨਜ਼ਰ, ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਸੁਰੱਖਿਆ ਬਣਾਈ ਰੱਖੀ ਜਾ ਸਕੇ।

ਹਾਲ ਹੀ ਵਿੱਚ ਵਿਵਾਦਪੂਰਨ ਕੋਟਾ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਮੰਗ ‘ਤੇ ਹੋ ਰਹੇ ਅੰਦੋਲਨ ਦੌਰਾਨ ਵੀ ਹਿੰਸਕ ਝੜਪਾਂ ਹੋਈਆਂ ਸਨ। ਭਾਰਤੀ ਹਾਈ ਕਮਿਸ਼ਨ ਨੇ ਬੰਗਲਾਦੇਸ਼ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਦੀ ਸਲਾਹ ਜਾਰੀ ਕੀਤੀ ਹੈ। ਸਹਾਇਕ ਭਾਰਤੀ ਹਾਈ ਕਮਿਸ਼ਨ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੰਭਲ ਕੇ ਰਹਿਣ ਅਤੇ ਜ਼ਰੂਰੀ ਕੱਦਮਾਂ ਦੀ ਪਾਲਣਾ ਕਰਨ।