GTA News Media

Top Info Bar
22.1°C Toronto Loading date...
World

ਮਾਡਲ ਨੇ ਏਅਰ ਪੋਰਟ ਤੇ ਸਭ ਦੇ ਸਾਹਮਣੇ ਉਤਾਰੇ ਕੱਪੜੇ, ਬਣਾਈ ਅਸ਼ਲੀਲ ਵੀਡੀਓ ਹੋਈ ਵਾਇਰਲ

ਮਾਡਲ ਨੇ ਏਅਰ ਪੋਰਟ ਤੇ ਸਭ ਦੇ ਸਾਹਮਣੇ ਉਤਾਰੇ ਕੱਪੜੇ, ਬਣਾਈ ਅਸ਼ਲੀਲ ਵੀਡੀਓ ਹੋਈ ਵਾਇਰਲ
Share this post via:

ਸੁਰਖੀਆਂ ਵਿੱਚ ਰਹਿਣ ਲਈ ਇਕ ਮਾਡਲ ਨੂੰ ਏਅਰਪੋਰਟ ਤੇ ਫੋਟੋਸ਼ੂਟ ਕਰਵਾਉਣਾ ਪਿਆ। ਮਾਡਲ ਨੂੰ ਇੰਡੋਨੇਸ਼ੀਆ ਦੇ ਜਾਵਾ ਵਿੱਚ ਏਅਰਪੋਰਟ ਤੇ ਅਸ਼ਲੀਲਤਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਇਸ ਮਾਡਲ ਤੇ ਏਅਰਪੋਰਟ ਪਾਰਕਿੰਗ ਵਿੱਚ ਆਪਣੇ ਕੱਪੜੇ ਉਤਾਰਨ ਦਾ ਦੋਸ਼ ਹੈ। ਉਸ ਦੀ ਇਹ ਹਰਕਤ ਕੈਮਰੇ ਵਿੱਚ ਰਿਕਾਰਡ ਹੋ ਗਈ ਤੇ ਵੀਡੀਓ ਵਾਇਰਲ ਹੋ ਗਈ। ਜਿਸ ਤੋਂ ਬਾਅਦ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ ਅਸ਼ਲੀਲਤਾ ਕਾਰਨ ਮਾਡਲ ਨੂੰ 18 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ। ਆਓ ਜਾਣੋ ਪੂਰਾ ਮਾਮਲਾ।

ਰਿਪੋਰਟ ਅਨੁਸਾਰ ਗ੍ਰਿਫਤਾਰ ਮਾਡਲ ਦਾ ਨਾਂ ਸਿਸਕਾਈ ਹੈ ਤੇ ਇਹ ਓਨਲੀਫੈਨਜ਼ ਦੀ ਮਾਡਲ ਹੈ। ਸਿਸਕਾਈ ਏਅਰਪੋਰਟ ਪਾਰਕਿੰਗ ‘ਚ ਫੋਟੋਸ਼ੂਟ ਲਈ ਜਾਵਾ ਪਹੁੰਚੀ ਸੀ। ਤੇ ਜਦੋਂ ਉਹ ਆਪਣੇ ਕੱਪੜੇ ਉਤਾਰਨ ਲੱਗੀ ਤਾਂ ਉਸ ਦੀ ਹਰਕਤ ਕੈਮਰੇ ‘ਚ ਕੈਦ ਹੋ ਗਈ। ਇਸ ਤੋਂ ਬਾਅਦ ਇਹ ਵੀਡੀਓ ਇੰਟਰਨੈੱਟ ਤੇ ਖੂਬ ਵਾਇਰਲ ਹੋ ਗਿਆ। ਵੀਡੀਓ ਦੇਖਣ ਤੋਂ ਬਾਅਦ ਸਥਾਨਕ ਲੋਕਾਂ ਨੇ ਮਾਮਲੇ ਦੀ ਪੂਰੀ ਸੂਚਨਾ ਪੁਲਿਸ ਨੂੰ ਦਿੱਤੀ।

ਲੋਕਾਂ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਜਦੋਂ ਮਾਮਲਾ ਪੂਰਾ ਸਹੀ ਪਾਇਆ ਗਿਆ, ਤਾਂ ਪੁਲਿਸ ਨੇ ਸਿਸਕਾਈ ਨੂੰ 4 ਦਸੰਬਰ 2021 ਨੂੰ ਪੱਛਮੀ ਜਾਵਾ ਦੇ ਬੈਂਡੁੰਗ ਸ਼ਹਿਰ ਤੋਂ ਰੇਲਵੇ ਸਟੇਸ਼ਨ ਦੇ ਨੇੜੇ ਗ੍ਰਿਫਤਾਰ ਕੀਤਾ। ਸਥਾਨਕ ਪੁਲਿਸ ਮੁਖੀ ਮੁਹਾਰੋਮਾ ਫਜਰੀਨੀ ਨੇ ਦੱਸਿਆ ਕਿ ਜਾਂਚ ਦੌਰਾਨ ਹਵਾਈ ਅੱਡੇ ਦੇ ਸਟਾਫ਼ ਨੇ ਦੱਸਿਆ ਕਿ ਇਹ ਵੀਡੀਓ ਅਕਤੂਬਰ ਵਿੱਚ ਸ਼ੂਟ ਕੀਤਾ ਗਿਆ ਸੀ।ਇਹ ਮਾਡਲ ਇਸ ਏਅਰਪੋਰਟ ਤੇ ਸਫਰ ਕਰਨ ਦੇ ਮਕਸਦ ਨਾਲ ਨਹੀਂ , ਸਗੋਂ ਸਿਰਫ ਫੋਟੋਸ਼ੂਟ ਲਈ ਆਈ ਸੀ। ਮਾਡਲ ਨੂੰ ਪੋਰਨੋਗ੍ਰਾਫੀ ਐਕਟ ਤੇ ਆਈਟੀਈ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਮਾਡਲ ਸਿਸਕਾਈ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਹੀ ਫੋਟੋਆਂ ਤੇ ਵੀਡੀਓਜ਼ ਕਾਰਨ ਮਸ਼ਹੂਰ ਹੈ। ਉਹ ਜਿੱਥੇ ਵੀ ਜਾਂਦੀ ਹੈ, ਲੋਕ ਉਸ ਨੂੰ ਪਛਾਣ ਹੀ ਲੈਂਦੇ ਹਨ।ਤੇ ਮੇਰੇ ਜ਼ਿਆਦਾਤਰ ਪ੍ਰਸ਼ੰਸਕ ਪੁਰਸ਼ ਹੀ ਹਨ।