GTA News Media

Top Info Bar
22.1°C Toronto Loading date...
Canada Punjab Toronto/GTA World

ਮਿਸੀਸਾਗਾ ‘ਚ ਹਾਈਵੇਅ 410 ‘ਤੇ ਟੱਕਰ ਵਿੱਚ ਚਾਰ ਜ਼ਖਮੀ, ਇਕ ਦੀ ਹਾਲਤ ਨਾਜ਼ੁਕ

ਮਿਸੀਸਾਗਾ ‘ਚ ਹਾਈਵੇਅ 410 ‘ਤੇ ਟੱਕਰ ਵਿੱਚ ਚਾਰ ਜ਼ਖਮੀ, ਇਕ ਦੀ ਹਾਲਤ ਨਾਜ਼ੁਕ
Share this post via:
ਮੰਗਲਵਾਰ ਸਵੇਰੇ ਹਾਈਵੇਅ 410 ‘ਤੇ ਡੈਰੀ ਰੋਡ ਦੇ ਨੇੜੇ ਇਕ ਟ੍ਰੈਕਟਰ-ਟ੍ਰੇਲਰ ਅਤੇ ਕਈ ਹੋਰ ਵਾਹਨਾਂ ਵਿਚਾਲੇ ਹੋਈ ਟੱਕਰ ਵਿੱਚ ਘੱਟੋ ਘੱਟ ਚਾਰ ਲੋਕ ਜ਼ਖਮੀ ਹੋ ਗਏ ਹਨ। ਇਹਨਾਂ ਵਿੱਚੋਂ ਇਕ ਵਿਅਕਤੀ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਮਗਰੋਂ, ਇਕ ਕਾਰ ਖਤਾਨਾਂ ਵਿੱਚ ਡਿੱਗ ਗਈ ਜਦਕਿ ਇਕ ਟਰੱਕ ਅੱਗ ਨਾਲ ਸੁਆਹ ਹੋ ਗਿਆ।

ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਮੁਤਾਬਕ, ਹਾਦਸਾ ਸਵੇਰੇ ਡੈਰੀ ਰੋਡ ਦੇ ਦੱਖਣ ਵੱਲ ਵਾਪਰਿਆ। ਟੱਕਰ ਤੋਂ ਬਾਅਦ ਟ੍ਰੈਕਟਰ-ਟ੍ਰੇਲਰ ਨੂੰ ਅੱਗ ਲੱਗ ਗਈ, ਜਿਸ ਨਾਲ ਸਭ ਕੁਝ ਸੜ ਕੇ ਸੁਆਹ ਹੋ ਗਿਆ। 30 ਤੋਂ 35 ਸਾਲ ਦੀ ਉਮਰ ਦਾ ਇਕ ਪੁਰਸ਼ ਨਾਜ਼ੁਕ ਹਾਲਤ ਵਿੱਚ ਹੈਲੀਕਾਪਟਰ ਰਾਹੀਂ ਟਰੌਮਾ ਸੈਂਟਰ ਲਿਜਾਇਆ ਗਿਆ, ਜਦਕਿ ਦੋ ਔਰਤਾਂ ਅਤੇ ਇਕ ਹੋਰ ਪੁਰਸ਼ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਇਸ ਘਟਨਾ ਕਰਕੇ ਹਾਈਵੇਅ ਦੀਆਂ ਉਤਰ ਵੱਲ ਜਾ ਰਹੀਆਂ ਲੇਨਜ਼ ਕਈ ਘੰਟਿਆਂ ਲਈ ਬੰਦ ਰਹੀਆਂ।

ਦੂਜੇ ਪਾਸੇ, ਉਨਟਾਰੀਓ ਦੇ ਓਰੋ ਮੈਡੌਂਟੇ ਕਸਬੇ ਵਿੱਚ, ਮੰਗਲਵਾਰ ਬਾਅਦ ਦੁਪਹਿਰ ਇਕ ਜਹਾਜ਼ ਨੇ ਹਵਾਈ ਅੱਡੇ ‘ਤੇ ਕਰੈਸ਼ ਲੈਂਡਿੰਗ ਕੀਤੀ। ਇਹ ਜਹਾਜ਼ ਟ੍ਰੇਨਿੰਗ ਲਈ ਵਰਤਿਆ ਜਾ ਰਿਹਾ ਸੀ, ਅਤੇ ਇਸ ਵਿੱਚ ਸਵਾਰ ਦੋਵੇਂ ਵਿਅਕਤੀ ਬਿਨਾ ਕਿਸੇ ਗੰਭੀਰ ਸੱਟ ਤੋਂ ਸੁਰੱਖਿਅਤ ਬਚ ਨਿਕਲੇ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਸਾਂਝੀ ਕੀਤੀ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਇਸ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ।