GTA News Media

Top Info Bar
22.1°C Toronto Loading date...
World

ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਪਾਕਿਸਤਾਨ ਤੋਂ ਮਿਲਣ ਆਈ ਕੁੜੀ

ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਪਾਕਿਸਤਾਨ ਤੋਂ  ਮਿਲਣ ਆਈ ਕੁੜੀ
Share this post via:

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਕ੍ਰੇਜ਼ ਦੇਸ਼ ਹੀ ਨਹੀਂ ਸਗੋਂ ਵਿਦੇਸ਼ ‘ਚ ਵੀ ਕਾਫੀ ਹੈ। ਮੌਤ ਦੇ ਇੱਕ ਸਾਲ ਤੋਂ ਵੱਧ ਬੀਤ ਜਾਣ ਤੋਂ ਬਾਅਦ ਵੀ ਸਿੱਧੂ ਦੀ ਪ੍ਰਸਿੱਧੀ ਹੋਰ ਵੀ ਵੱਧਦੀ ਜਾ ਰਹੀ ਹੈ। ਸਿੱਧੂ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨਾਲ ਫ਼ਿਲਮੀ ਜਗਤ ਦੇ ਕਈ ਵੱਡੇ ਕਲਾਕਾਰ ਮੁਲਾਕਾਤ ਕਰ ਚੁੱਕੇ ਹਨ। ਇਸ ਦੌਰਾਨ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ‘ਚ ਇੱਕ ਮੁਸਲਿਮ ਕੁੜੀ ਨਮ ਅੱਖਾਂ ਨਾਲ ਸਿੱਧੂ ਦੇ ਮਾਤਾ ਅਤੇ ਪਿਤਾ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੀ ਹੈ।

ਇਹ ਵੀਡੀਓ moosewala itthe ikko mitthiye ਇੰਸਟਾਗ੍ਰਾਮ ਪੇਜ਼ ‘ਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ‘ਚ ਮੁਸਲਿਮ ਕੁੜੀ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਰਹੀ ਹੈ ‘ਤੇ ਗਾਇਕ ਦੇ ਮਾਤਾ-ਪਿਤਾ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਮੁਸਲਿਮ ਕੁੜੀ ਕਹਿ ਰਹਿ ਹੈ ਕਿ ਸਾਡੇ ਘਰ ਵਿੱਚ ਸਵੇਰ ਹੁੰਦੀ ਆ ਤਾਂ ਸਿੱਧੂ ਮੂਸੇਵਾਲਾ ਦੇ ਗਾਣੇ ਨਾਲ ਸ਼ਾਮ ਹੁੰਦੀ ਆ ਤਾਂ ਉਹਦੇ ਗਾਣੇ ਨਾਲ… ਉਸਦੇ ਗਾਣੇ ਇਸ ਤਰ੍ਹਾਂ ਦੇ ਨੇ ਕੀ ਹਿੰਮਤ ਦਿੰਦੇ ਨੇ ਇਨਸਾਨ ਨੂੰ…ਉਹ ਇਸ ਪੰਜਾਬ ਦਾ ਹੀ ਨਹੀਂ ਸਗੋਂ ਪਾਕਿਸਤਾਨ ਦੇ ਪੰਜਾਬ ਦਾ ਵੀ ਪੁੱਤ ਹੈ। ਅਸੀਂ ਆਉਣ ਵਾਲੇ ਸਮੇਂ ‘ਚ ਸਿੱਧੂ ਨੂੰ ਜ਼ਿੰਦਾ ਰੱਖਾਂਗੇ।

https://www.instagram.com/reel/CuWuneBMAe4/?igshid=NTc4MTIwNjQ2YQ==