ਯੂਰਪ ਵਿੱਚ ਇਸਲਾਮ ਦੀ ਕੋਈ ਥਾਂ ਨਹੀਂ: ਜਾਰਜੀਆ ਮੇਲੋਨੀ
ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਕਿਹਾ ਹੈ ਕਿ ਇਸਲਾਮਿਕ ਸੱਭਿਆਚਾਰ ਅਤੇ ਯੂਰਪੀ ਸੱਭਿਆਚਾਰ ਦਾ ਮੇਲ ਨਹੀਂ ਹੈ, ਅਜਿਹੇ ਵਿੱਚ ਯੂਰਪ ਵਿੱਚ ਇਸਲਾਮ ਦੀ ਕੋਈ ਥਾਂ ਨਹੀਂ ਹੈ। ਮੇਲੋਨੀ ਨੇ ਕਿਹਾ ਕਿ ਇਟਲੀ ਵਿੱਚ ਇਸਲਾਮ ਦੇ ਸੱਭਿਆਚਾਰਕ ਕੇਂਦਰਾਂ ਨੂੰ ਸਾਊਦੀ ਅਰਬ ਵੱਲੋਂ ਫੰਡ ਦਿੱਤਾ ਜਾ ਰਿਹਾ ਹੈ। ਯੂਰਪ ਵਿੱਚ ਇਸਲਾਮੀਕਰਨ ਦੀ ਜੋ ਪ੍ਰਕਿਰਿਆ ਅਜ਼ਮਾਈ ਜਾ ਰਹੀ ਹੈ, ਉਹ ਇਟਲੀ ਦੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਤੋਂ ਕੋਹਾਂ ਦੂਰ ਹੈ। ਅਜਿਹੀ ਸਥਿਤੀ ਵਿੱਚ ਮੁਸਲਮਾਨਾਂ ਨੂੰ ਯੂਰਪ ਤੋਂ ਦੂਰ ਰਹਿਣਾ ਚਾਹੀਦਾ ਹੈ। ਇਟਲੀ ਦੀ ਪੀਐਮ ਨੇ ਕਿਹਾ ਕਿ ਇਸਲਾਮੀ ਸਭਿਅਤਾ ਲਈ ਯੂਰਪ ਤੋਂ ਦੂਰ ਰਹਿਣਾ ਹੀ ਬਿਹਤਰ ਹੈ।
ਜਾਰਜੀਆ ਮੇਲੋਨੀ ਦੀ ਇਹ ਟਿੱਪਣੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਤੋਂ ਯੂਰਪ ਦੀ ਸੰਸਕ੍ਰਿਤੀ ਨੂੰ ਖਤਰਾ ਹੈ। ਦਰਅਸਲ, ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਹਾਲੀਆ ਇਟਲੀ ਫੇਰੀ ਦੌਰਾਨ ਕਿਹਾ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਧਦੀ ਗਿਣਤੀ ਯੂਰਪੀ ਸਮਾਜ ਨੂੰ ਅਸਥਿਰ ਕਰ ਦੇਵੇਗੀ। ਸੁਨਕ ਤੋਂ ਬਾਅਦ ਹੁਣ ਜਾਰਜੀਆ ਨੇ ਇਸਲਾਮ ਅਤੇ ਯੂਰਪ ‘ਚ ਆਉਣ ਵਾਲੇ ਮੁਸਲਮਾਨਾਂ ਨੂੰ ਲੈ ਕੇ ਇਹ ਬਿਆਨ ਦਿੱਤਾ ਹੈ।
ਜਾਰਜੀਆ ਅਕਸਰ ਆਪਣੇ ਬਿਆਨਾਂ ਅਤੇ ਸੱਜੇ ਪੱਖੀ ਝੁਕਾਅ ਕਾਰਨ ਸੁਰਖੀਆਂ ਵਿੱਚ ਰਹੀ ਹੈ। ਜਾਰਜੀਆਨਾ ਨੇ ਖੁਦ ਨੂੰ ਮੁਸੋਲਿਨੀ ਦਾ ਵਾਰਸ ਐਲਾਨਿਆ ਸੀ, ਜਿਸ ਲਈ ਉਸ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਜਾਰਜੀਆ ਨੇ ਇੱਕ ਬਿਆਨ ਵਿੱਚ ਮੁਸਲਮਾਨਾਂ ਨੂੰ ਇਟਲੀ ਲਈ ਖ਼ਤਰਾ ਦੱਸਿਆ ਹੈ।
2021 ਵਿੱਚ ਮੇਲੋਨੀ ਦੀ ਕਿਤਾਬ ਆਈ। ਇਸਦਾ ਨਾਮ ਸੀ ‘ਆਈ ਐਮ ਜਾਰਜੀਆ’। ਕਿਤਾਬ ਵਿੱਚ ਵੀ ਆਪਣੀਆਂ ਤਰਜੀਹਾਂ ਨੂੰ ਸੂਚੀਬੱਧ ਕਰਦੇ ਹੋਏ, ਮੇਲੋਨੀ ਨੇ ਇਸਲਾਮਿਕ ਅੱਤਵਾਦ ‘ਤੇ ਕਾਬੂ ਪਾਉਣ ਨੂੰ ਜ਼ਰੂਰੀ ਦੱਸਿਆ।