GTA News Media

Top Info Bar
22.1°C Toronto Loading date...
World

ਵਿਆਹ ਦੌਰਾਨ ਮੈਰਿਜ ਹਾਲ ‘ਚ ਅੱਗ ਲੱਗਣ ਕਾਰਨ 113 ਲੋਕਾਂ ਦੀ ਮੌਤ

ਵਿਆਹ ਦੌਰਾਨ ਮੈਰਿਜ ਹਾਲ ‘ਚ ਅੱਗ ਲੱਗਣ ਕਾਰਨ 113 ਲੋਕਾਂ ਦੀ ਮੌਤ
Share this post via:

ਇਰਾਕ – ਇੱਕ ਮੈਰਿਜ ਹਾਲ ਵਿੱਚ ਅੱਗ ਲੱਗਣ ਕਾਰਨ 113 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 150 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਹਾਦਸੇ ‘ਚ ਲਾੜਾ-ਲਾੜੀ ਵੀ ਜ਼ਖਮੀ ਹੋਏ ਹਨ।ਇਕ ਅਧਿਕਾਰੀ ਨੇ ਦੱਸਿਆ ਕਿ ਇਹ ਅੱਗ ਇਰਾਕ ਦੇ ਨਿਨੇਵੇ ਸੂਬੇ ਦੇ ਹਮਦਾਨੀਆ ਇਲਾਕੇ ‘ਚ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਆਤਿਸ਼ਬਾਜ਼ੀ ਤੋਂ ਬਾਅਦ ਮੈਰਿਜ ਹਾਲ ‘ਚ ਅੱਗ ਲੱਗ ਗਈ। ਜਦੋਂ ਅੱਗ ਲੱਗੀ ਤਾਂ ਇੱਥੇ ਕਰੀਬ 1000 ਲੋਕ ਮੌਜੂਦ ਸਨ।

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।ਮੈਰਿਜ ਹਾਲ ਪੂਰੀ ਤਰ੍ਹਾਂ ਖੰਡਰ ਹੋ ਚੁੱਕਾ ਹੈ। ਬਚਾਅ ਦਲ ਇੱਥੋਂ ਲਾਸ਼ਾਂ ਨੂੰ ਬਾਹਰ ਕੱਢ ਰਿਹਾ ਹੈ।ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਮਦਦ ਮੁਹੱਈਆ ਕਰਵਾਈ ਜਾਵੇ, ਨਾਲ ਹੀ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।