GTA News Media

Top Info Bar
22.1°C Toronto Loading date...
Crime World

ਵਿਦਿਆਰਥੀ ਨੇ ਸਕੂਲ ‘ਚ ਅੱਠ ਸਾਲ ਦੀ ਬੱਚੀ ਨੂੰ ਮਾਰਿਆ ਚਾਕੂ

ਵਿਦਿਆਰਥੀ ਨੇ ਸਕੂਲ ‘ਚ ਅੱਠ ਸਾਲ ਦੀ ਬੱਚੀ ਨੂੰ ਮਾਰਿਆ ਚਾਕੂ
Share this post via:

ਬਰਲਿਨ: ਪੂਰਬੀ ਜਰਮਨੀ ਦੇ ਇੱਕ ਸਕੂਲ ਵਿੱਚ ਬੁੱਧਵਾਰ ਨੂੰ ਇੱਕ ਅੱਠ ਸਾਲਾ ਬੱਚੀ ਨੂੰ ਇੱਕ ਅੱਲ੍ਹੜ ਉਮਰ ਦੇ ਵਿਦਿਆਰਥੀ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਨਿਊਜ਼ ਏਜੰਸੀ ‘ਡੀਪੀਏ’ ਮੁਤਾਬਕ ਪੁਲਸ ਨੇ ਦੱਸਿਆ ਕਿ ਇਹ ਘਟਨਾ ਡਰੇਸਡਨ ਸ਼ਹਿਰ ਦੇ ਬਿਸ਼ੋਫ਼ਸਵੇਰਡਾ ਇਲਾਕੇ ‘ਚ ਵਾਪਰੀ।

ਪੁਲਿਸ ਨੇ ਦੱਸਿਆ ਕਿ ਬੱਚੀ ਦੇ ਸਿਰ ਅਤੇ ਗਰਦਨ ‘ਤੇ ਸੱਟਾਂ ਲੱਗੀਆਂ ਹਨ, ਉਸ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਹਮਲਾਵਰ 16 ਸਾਲਾ ਵਿਦਿਆਰਥੀ ਨੂੰ ਵੀ ਹਸਪਤਾਲ ਲਿਜਾਇਆ ਗਿਆ। ਸਥਿਤੀ ਕਾਬੂ ਹੇਠ ਹੈ ਅਤੇ ਸਕੂਲ ਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ।