GTA News Media

Top Info Bar
22.1°C Toronto Loading date...
Entertainment World

‘ਸਿੱਖ ਸੁਪਰਹੀਰੋ’ ’ਤੇ ਬਣੀ ਐਨੀਮੇਟਿਡ ਲਘੂ ਫਿਲਮ

‘ਸਿੱਖ ਸੁਪਰਹੀਰੋ’ ’ਤੇ ਬਣੀ ਐਨੀਮੇਟਿਡ ਲਘੂ ਫਿਲਮ
Share this post via:

ਨਿਊਯਾਰਕ – ਫਿਲਮ ਨਿਰਮਾਤਾ ਅਤੇ ਸ਼ੈੱਫ ਵਿਕਾਸ ਖੰਨਾ ਅਤੇ ਆਸਕਰ ਜੇਤੂ ਗੁਨੀਤ ਮੋਂਗਾ ਦੀ ਲਘੂ ਫਿਲਮ ‘ਅਮੈਰਿਕਨ ਸਿੱਖ’ ਦਿਆਲਤਾ ਤੇ ਲਚਕੀਲੇਪਨ ਨੂੰ ਉਜਾਗਰ ਕਰਦੀ ਹੈ। ਅਮੈਰਿਕਨ ਸਿੱਖ ਸੁਪਰਹੀਰੋ ’ਤੇ ਬਣੀ ਇਸ ਲਘੂ ਫਿਲਮ ਦਾ ਨਿਰਦੇਸ਼ਨ ਰੇਆਨ ਵੈਸਟਰਾ ਨੇ ਕੀਤਾ ਹੈ ਅਤੇ ਖੰਨਾ ਅਤੇ ਮੋਂਗਾ ਇਸ ਦੇ ਕਾਰਜਕਾਰੀ ਨਿਰਮਾਤਾ ਹਨ। ਜਿਨ੍ਹਾਂ ਨੇ ਇਸ ਸਾਲ ਲਘੂ ਦਸਤਾਵੇਜ਼ੀ ਫਿਲਮ ‘ਦ ਐਲੀਫੈਂਟ ਵ੍ਹਿਸਪਰਸ’ ਲਈ ਆਸਕਰ ਐਵਾਰਡ ਜਿੱਤਿਆ ਸੀ।

ਅਮਰੀਕੀ ਮੂਲ ਦੇ ਦਸਤਾਰਧਾਰੀ ਸਿੱਖ ਵਿਸ਼ਵਜੀਤ ਦੀ ਸੱਚੀ ਕਹਾਣੀ ’ਤੇ ਆਧਾਰਿਤ ਇਹ ਫਿਲਮ 10 ਮਿੰਟ ਤੋਂ ਵੀ ਘੱਟ ਸਮੇਂ ਦੀ ਹੈ।