GTA News Media

Top Info Bar
22.1°C Toronto Loading date...
Punjab World

ਸੰਗਰੂਰ ਦੀ ਇੱਕ ਲੜਕੀ ਦੀ ਆਸਟ੍ਰੇਲੀਆ ਵਿੱਚ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਸੰਗਰੂਰ ਦੀ ਇੱਕ ਲੜਕੀ ਦੀ ਆਸਟ੍ਰੇਲੀਆ ਵਿੱਚ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼
Share this post via:

ਆਸਟ੍ਰੇਲੀਆ ਦੇ ਨਿਉ ਸਾਉਥ ਵੇਲਜ਼ ਖੇਤਰ ਦੇ ਟੈਮਵਰਥ ਵਿੱਚ ਇੱਕ ਪੰਜਾਬੀ ਕੁੜੀ ਦੀ ਲਾਸ਼ ਮਿਲੀ। ਲੜਕੀ ਦੀ ਪਛਾਣ ਮਨਪ੍ਰੀਤ ਕੌਰ ਔਲਖ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਗੁਰਨੇ ਪਿੰਡ ਦੀ ਰਹਿਣ ਵਾਲੀ ਹੈ।

ਸੂਤਰਾਂ ਅਨੁਸਾਰ 29 ਸਾਲਾ ਮਨਪ੍ਰੀਤ ਸ਼ਾਮ ਨੂੰ ਘਰੋਂ ਇਕੱਲੀ ਬਾਹਰ ਗਈ ਸੀ ਅਤੇ ਵਾਪਸ ਨਹੀਂ ਆਈ। ਪੁਲਿਸ ਦੀ ਤਲਾਸ਼ੀ ਦੌਰਾਨ ਉਸਦੀ ਲਾਸ਼ ਟੈਮਵਰਥ ਤੋਂ ਕੁਝ ਦੂਰੀ ‘ਤੇ ਇੱਕ ਉਜਾੜ ਇਲਾਕੇ ਵਿੱਚ ਮਿਲੀ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਰਹੱਸਮਈ ਅਤੇ ਬੇਵਕਤੀ ਮੌਤ ਨਾਲ ਪੰਜਾਬੀ ਭਾਈਚਾਰਾ ਹੈਰਾਨ ਅਤੇ ਗੁੱਸੇ ਵਿੱਚ ਹੈ।