GTA News Media

Top Info Bar
22.1°C Toronto Loading date...
India Punjab World

ਹਿੰਡਨਬਰਗ ਰਿਸਰਚ ਵੱਲੋਂ ਸੇਬੀ ਚੀਫ਼ ਤੇ ਨਵਾਂ ਦਾਅਵਾ: ਅਡਾਨੀ ਸਕੈਂਡਲ ‘ਚ ਜੁੜੇ ਹੋਣ ਦੇ ਇਲਜ਼ਾਮ

ਹਿੰਡਨਬਰਗ ਰਿਸਰਚ ਵੱਲੋਂ ਸੇਬੀ ਚੀਫ਼ ਤੇ ਨਵਾਂ ਦਾਅਵਾ: ਅਡਾਨੀ ਸਕੈਂਡਲ ‘ਚ ਜੁੜੇ ਹੋਣ ਦੇ ਇਲਜ਼ਾਮ
Share this post via:

ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਨੇ ਇੱਕ ਵਾਰ ਫਿਰ ਭਾਰਤੀ ਮਾਰਕਿਟ ਰੈਗੂਲੇਟਰ, ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੂੰ ਨਿਸ਼ਾਨਾ ਬਣਾਇਆ ਹੈ। ਇਸ ਵਾਰ ਹਿੰਡਨਬਰਗ ਨੇ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਉਸ ਦੇ ਪਤੀ ‘ਤੇ ਗੰਭੀਰ ਦਾਅਵੇ ਕੀਤੇ ਹਨ।

ਸ਼ਨੀਵਾਰ, 10 ਅਗਸਤ ਨੂੰ ਹਿੰਡਨਬਰਗ ਨੇ ਇੱਕ ਰਿਪੋਰਟ ਜਾਰੀ ਕਰਦੇ ਹੋਏ ਦੱਸਿਆ ਕਿ ਵਿਸਲਬਲੋਅਰਾਂ ਵਲੋਂ ਮਿਲੇ ਦਸਤਾਵੇਜ਼ਾਂ ਦੇ ਅਧਾਰ ‘ਤੇ ਇਹ ਖੁਲਾਸਾ ਹੋਇਆ ਹੈ ਕਿ ਮਾਧਬੀ ਪੁਰੀ ਬੁਚ ਅਤੇ ਉਸ ਦੇ ਪਤੀ ਧਵਲ ਬੁਚ ਨੇ ਅਡਾਨੀ ਗਰੁੱਪ ਦੇ ਮਨੀ ਲਾਂਡਰਿੰਗ ਸਕੈਂਡਲ ਵਿੱਚ ਵਰਤੀ ਗਈ ਇੱਕ Obscure Offshore Entity ਵਿੱਚ ਹਿੱਸੇਦਾਰੀ ਰੱਖੀ ਹੋਈ ਸੀ।

ਹਿੰਡਨਬਰਗ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੇਬੀ ਦੀ ਮੁੱਖੀ ਅਤੇ ਅਡਾਨੀ ਗਰੁੱਪ ਵਿਚਕਾਰ ਸੰਬੰਧਾਂ ਦੇ ਕਾਰਨ ਅਡਾਨੀ ਨੂੰ ਗੰਭੀਰ ਰੈਗੂਲੇਟਰੀ ਕਾਰਵਾਈ ਤੋਂ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਦੌਰਾਨ, ਹਿੰਡਨਬਰਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਉਹ ਹੋਰ ਵੱਡੇ ਖੁਲਾਸੇ ਕਰਨ ਵਾਲੇ ਹਨ।

ਪਿਛਲੇ ਸਾਲ ਵੀ, ਹਿੰਡਨਬਰਗ ਨੇ ਅਡਾਨੀ ਗਰੁੱਪ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਇੱਕ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿਚ ਅਡਾਨੀ ਨੂੰ ਕਾਰਪੋਰੇਟ ਇਤਿਹਾਸ ਵਿੱਚ ਸਭ ਤੋਂ ਵੱਡੇ ਦੁਰਵਿਹਾਰ ਦਾ ਦੋਸ਼ੀ ਕਿਹਾ ਗਿਆ ਸੀ।