GTA News Media

Top Info Bar
22.1°C Toronto Loading date...
World

16 ਸਾਲਾ ਲੜਕੀ ਹਿਜਾਬ ਨਾ ਪਹਿਨਣ ‘ਤੇ ਪੁਲਿਸ ਵੱਲੋਂ ਕੁੱਟੇ ਜਾਣ ਤੋਂ ਬਾਅਦ ਕੋਮਾ ‘ਚ

16 ਸਾਲਾ ਲੜਕੀ ਹਿਜਾਬ ਨਾ ਪਹਿਨਣ ‘ਤੇ ਪੁਲਿਸ ਵੱਲੋਂ ਕੁੱਟੇ ਜਾਣ ਤੋਂ ਬਾਅਦ ਕੋਮਾ ‘ਚ
Share this post via:

ਈਰਾਨ : ਈਰਾਨ ਪੁਲਿਸ ਦੀ ਕੁੱਟਮਾਰ ਤੋਂ ਬਾਅਦ ਇਕ 16 ਸਾਲ ਦੀ ਲੜਕੀ ਕੋਮਾ ‘ਚ ਹੈ। ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਇਲਜ਼ਾਮ ਹੈ ਕਿ ਮਹਿਲਾ ਪੁਲਿਸ ਵਾਲਿਆਂ ਨੇ ਹਿਜਾਬ ਨਾ ਪਹਿਨਣ ‘ਤੇ ਮੈਟਰੋ ‘ਚ ਲੜਕੀ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਸਿਰ ਅਤੇ ਗਰਦਨ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ ਈਰਾਨ ਸਰਕਾਰ ਨੇ ਇਸ ਤੋਂ ਇਨਕਾਰ ਕੀਤਾ ਹੈ ਪਰ ਇਹ ਘਟਨਾ ਈਰਾਨ ‘ਚ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਪੀੜਤਾ ਦੀ ਪਛਾਣ ਅਰਮਿਤਾ ਗਰਾਵੰਦ ਵਜੋਂ ਹੋਈ ਹੈ। ਕੁਰਦਿਸ਼ ਸੰਗਠਨ ਹੇਂਗੌ ਨੇ ਇਲਜ਼ਾਮ ਲਗਾਇਆ ਹੈ ਕਿ ਈਰਾਨ ਦੀ ਨੈਤਿਕ ਪੁਲਿਸ ਬਲ ਦੀ ਮਹਿਲਾ ਕਰਮਚਾਰੀਆਂ ਨੇ ਹਿਜਾਬ ਨਾ ਪਹਿਨਣ ‘ਤੇ ਮੈਟਰੋ ਟਰੇਨ ਵਿੱਚ ਅਰਮਿਤਾ ਦੀ ਕੁੱਟਮਾਰ ਕੀਤੀ। ਅਰਮਿਤਾ ਰਾਜਧਾਨੀ ਤਹਿਰਾਨ ਦੀ ਵਸਨੀਕ ਹੈ ਪਰ ਮੂਲ ਰੂਪ ਵਿੱਚ ਪੱਛਮੀ ਈਰਾਨ ਵਿੱਚ ਕੁਰਦ-ਪ੍ਰਭਾਵੀ ਖੇਤਰ ਕਰਮਾਨਸ਼ਾਹ ਦੀ ਰਹਿਣ ਵਾਲੀ ਹੈ।

ਦੱਸ ਦਈਏ ਕਿ ਕਰੀਬ ਇੱਕ ਸਾਲ ਪਹਿਲਾਂ ਈਰਾਨ ਵਿੱਚ ਮਹਸਾ ਅਮੀਨੀ ਨਾਮ ਦੀ ਇੱਕ ਲੜਕੀ ਨੂੰ ਹਿਜਾਬ ਨਾ ਪਹਿਨਣ ਕਾਰਨ ਉਥੋਂ ਦੀ ਨੈਤਿਕ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ ਸੀ, ਜਿਸ ਵਿੱਚ ਮਹਸਾ ਦੀ ਮੌਤ ਹੋ ਗਈ ਸੀ। ਮਹਸਾ ਦੀ ਮੌਤ ਨੇ ਈਰਾਨ ਵਿੱਚ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਇਸ ਦੌਰਾਨ ਈਰਾਨ ਦੇ ਲੋਕਾਂ ਨੂੰ ਪੂਰੀ ਦੁਨੀਆ ਤੋਂ ਸਮਰਥਨ ਮਿਲਿਆ ਸੀ।