ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਅਤੇ ਕੈਨੇਡਾ ਸੰਬੰਧਾਂ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਇਆ ਜਾ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਬਾਰਾ ਕੈਨੇਡਾ ਨੂੰ ਅਮਰੀਕਾ ਦੀ “51ਵੀਂ ਰਾਜ” ਬਣਾਉਣ ਦਾ ਸੁਝਾਅ ਦਿੱਤਾ ਹੈ। ਟਰੰਪ ਨੇ ਵਰਜੀਨੀਆ ਵਿੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਕੈਨੇਡਾ ਯੂ.ਐਸ. ਦਾ ਹਿੱਸਾ ਬਣੇ, ਤਾਂ ਉਸਨੂੰ Golden Dome ਮਿਸਾਈਲ ਡਿਫੈਂਸ ਸਿਸਟਮ ਮੁਫ਼ਤ ਮਿਲ ਸਕਦਾ ਹੈ।
ਟਰੰਪ ਨੇ ਦਾਅਵਾ ਕੀਤਾ, “ਕੈਨੇਡਾ ਨੇ ਕੁਝ ਹਫ਼ਤੇ ਪਹਿਲਾਂ ਸਾਡੇ ਨਾਲ ਸੰਪਰਕ ਕੀਤਾ। ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹਨ। ਤਾਂ ਮੈਂ ਕਿਹਾ – ਕਿਉਂ ਨਾ ਤੁਸੀਂ ਸਾਡਾ ਦੇਸ਼ join ਕਰ ਲਓ, 51ਵਾਂ ਰਾਜ ਬਣ ਜਾਓ ਅਤੇ ਇਹ ਤੁਹਾਨੂੰ ਮੁਫ਼ਤ ਮਿਲੇਗਾ।”
ਉਸਨੇ ਕੈਨੇਡਾ ਦੀ ਅਰਥਵਿਵਸਥਾ ਨੂੰ ਵੀ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਸ ਦੀਆਂ ਟੈਰਿਫ਼ ਨੀਤੀਆਂ ਕਾਰਨ ਕੈਨੇਡਾ ਮੁਸ਼ਕਲਾਂ ਵਿੱਚ ਹੈ ਅਤੇ ਵੱਡੇ ਪੱਧਰ ‘ਤੇ ਨਿਵੇਸ਼ ਅਮਰੀਕਾ ਵੱਲ ਵੱਧ ਰਹੇ ਹਨ। ਟਰੰਪ ਨੇ ਅਮਰੀਕਾ ਅਤੇ ਕੈਨੇਡਾ ਸੰਬੰਧਾਂ ਬਾਰੇ ਵੱਡਾ ਬਿਆਨ ਦਿੱਤਾ ਹੈ।
ਇਹ ਇਸ ਸਾਲ ਦੂਜੀ ਵਾਰ ਹੈ ਜਦੋਂ ਟਰੰਪ ਨੇ ਕੈਨੇਡਾ ਦੇ annexation ਬਾਰੇ ਖੁੱਲ੍ਹੇ ਤੌਰ ‘ਤੇ ਬੋਲਿਆ ਹੈ। ਹਾਲਾਂਕਿ ਅਮਰੀਕੀ ਰਾਜਦੂਤ ਪੀਟ ਹੋਇਕਸਟਰਾਂ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਇਹ ਵਿਚਾਰ ਵਾਸ਼ਿੰਗਟਨ ਵਿੱਚ ਹੁਣ “ਚਰਚਾ ਵਿੱਚ ਨਹੀਂ ਹੈ” ਅਤੇ ਉਹ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਅਤੇ ਕੈਨੇਡਾ ਸੰਬੰਧਾਂ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਇਆ ਜਾ ਸਕਦਾ ਹੈ।
Check here latest News: Click here
Get Latest News on Facebook, Instagram and YouTube: