Bondi Beach ਗੋਲੀਕਾਂਡ: ਪੁਲਿਸ ਦਾ ਦਾਅਵਾ, ਪੁੱਤਰ ਨੇ ਪਿਉ ਨਾਲ ਕੀਤੀ ਸੀ ਟ੍ਰੇਨਿੰਗ !
Bondi Shooting ਮਾਮਲੇ ’ਚ ਵੱਡਾ ਖੁਲਾਸਾ, ਪਿਉ ਨਾਲ ਟ੍ਰੇਨਿੰਗ !
ਆਸਟ੍ਰੇਲੀਆ ਦੀ ਪੁਲਿਸ ਵੱਲੋਂ Bondi Shooting ਮਾਮਲੇ ਵਿੱਚ ਨਵੇਂ ਖੁਲਾਸੇ ਕੀਤੇ ਗਏ ਹਨ। ਆਸਟ੍ਰੇਲੀਆਈ ਮੀਡੀਆ ਰਿਪੋਰਟਾਂ ਮੁਤਾਬਕ, ਗੋਲੀਬਾਰੀ ਦੇ ਮੁੱਖ ਮੁਲਜ਼ਮ Naveed Akram ਨੇ ਆਪਣੇ ਪਿਉ Sajid Akram ਨਾਲ ਮਿਲ ਕੇ ਨਿਊ ਸਾਊਥ ਵੇਲਜ਼ ਦੇ ਇੱਕ ਖੇਤਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕੀਤੀ ਸੀ।
ਪੁਲਿਸ ਦਸਤਾਵੇਜ਼ਾਂ ਦੇ ਹਵਾਲੇ ਨਾਲ Australian Broadcasting Corporation ਨੇ ਰਿਪੋਰਟ ਕੀਤਾ ਕਿ ਦੋਵਾਂ ਪਿਉ-ਪੁੱਤਰ ਨੇ ਹਮਲੇ ਤੋਂ ਪਹਿਲਾਂ ਆਪਣੀ ਕਾਰਵਾਈ ਨੂੰ “ਜਾਇਜ਼” ਦੱਸਣ ਲਈ ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀ।
ਪੁਲਿਸ ਦੇ ਬਿਆਨ ਅਨੁਸਾਰ, 14 ਦਸੰਬਰ ਨੂੰ Bondi Beach ’ਤੇ ਹੋਏ ਯਹੂਦੀ ਸਮਾਗਮ ਦੌਰਾਨ ਭੀੜ ਵੱਲ ਚਾਰ ਆਰਜ਼ੀ ਬੰਬ (IEDs) ਸੁੱਟੇ ਗਏ ਸਨ, ਜੋ ਖੁਸ਼ਕਿਸਮਤੀ ਨਾਲ ਫਟ ਨਹੀਂ ਸਕੇ। ਹਮਲੇ ਦੌਰਾਨ ਪੁਲਿਸ ਨੇ ਮੌਕੇ ’ਤੇ ਪਿਉ ਨੂੰ ਮਾਰ ਦਿੱਤਾ, ਜਦਕਿ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ।
24 ਸਾਲਾ Naveed Akram ਨੂੰ ਇਸ ਮਾਮਲੇ ਵਿੱਚ 59 ਦੋਸ਼ਾਂ ਹੇਠ ਚਾਰਜ ਕੀਤਾ ਗਿਆ ਹੈ, ਜਿਸ ਵਿੱਚ 15 ਕਤਲ ਦੇ ਮਾਮਲੇ ਅਤੇ ਇੱਕ ਆਤੰਕੀ ਕਾਰਵਾਈ ਨਾਲ ਜੁੜਿਆ ਦੋਸ਼ ਵੀ ਸ਼ਾਮਲ ਹੈ। ਉਹ ਇਸ ਸਮੇਂ ਸਿਡਨੀ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਵੀਡੀਓ ਲਿੰਕ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।
Bondi Shooting ਮਾਮਲੇ ’ਚ ਵੱਡਾ ਖੁਲਾਸਾ, ਪਿਉ ਨਾਲ ਟ੍ਰੇਨਿੰਗ !
ਇਹ ਘਟਨਾ ਆਸਟ੍ਰੇਲੀਆ ਵਿੱਚ ਹਾਲੀਆ ਸਾਲਾਂ ਦੀ ਸਭ ਤੋਂ ਭਿਆਨਕ ਗੋਲੀਬਾਰੀ ਵਾਰਦਾਤਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ, ਜਿਸ ਤੋਂ ਬਾਅਦ ਸੁਰੱਖਿਆ ਅਤੇ ਅੱਤਵਾਦ ਨਾਲ ਜੁੜੇ ਮੁੱਦਿਆਂ ’ਤੇ ਗੰਭੀਰ ਚਰਚਾ ਸ਼ੁਰੂ ਹੋ ਗਈ ਹੈ।