GTA News Media

Top Info Bar
22.1°C Toronto Loading date...
World

Trump ਵੱਲੋਂ 30 ਦੇ ਕਰੀਬ Senior Diplomats ਅਹੁਦਿਆਂ ਤੋਂ ਹਟਾਏ ਗਏ !

Trump ਵੱਲੋਂ 30 ਦੇ ਕਰੀਬ Senior Diplomats ਅਹੁਦਿਆਂ ਤੋਂ ਹਟਾਏ ਗਏ !
Share this post via:

Trump ਵੱਲੋਂ 30 Career Diplomats ਅਹੁਦਿਆਂ ਤੋਂ ਹਟਾਏ ਗਏ !

Trump ਸਰਕਾਰ ਨੇ ਆਪਣੀ America First ਨੀਤੀ ਨੂੰ ਹੋਰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਦੇ ਹੋਏ ਲਗਭਗ 30 Career Diplomats ਨੂੰ ambassadorial ਅਤੇ senior embassy ਅਹੁਦਿਆਂ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ।

U.S. State Department ਦੇ ਅਧਿਕਾਰੀਆਂ ਮੁਤਾਬਕ, ਘੱਟੋ-ਘੱਟ 29 ਦੇਸ਼ਾਂ ਵਿੱਚ ਤਾਇਨਾਤ chiefs of mission ਨੂੰ ਪਿਛਲੇ ਹਫ਼ਤੇ ਜਾਣਕਾਰੀ ਦਿੱਤੀ ਗਈ ਕਿ ਜਨਵਰੀ ਵਿੱਚ ਉਨ੍ਹਾਂ ਦੀ ਤਾਇਨਾਤੀ ਖਤਮ ਕੀਤੀ ਜਾਵੇਗੀ। ਇਹ ਸਾਰੇ diplomats Biden ਸਰਕਾਰ ਦੌਰਾਨ ਨਿਯੁਕਤ ਹੋਏ ਸਨ ਪਰ Trump ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤੀ ਛਾਂਟ ਤੋਂ ਬਚ ਗਏ ਸਨ।

ਹਾਲਾਂਕਿ, ਬੁੱਧਵਾਰ ਨੂੰ Washington ਤੋਂ ਨੋਟਿਸ ਮਿਲਣ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਤੈਅ ਹੋ ਗਈ। State Department ਨੇ ਸਪੱਸ਼ਟ ਕੀਤਾ ਹੈ ਕਿ ਇਹ Career Diplomats ਆਪਣੀ ਨੌਕਰੀ ਨਹੀਂ ਗੁਆ ਰਹੇ, ਸਗੋਂ ਵਾਪਸ Washington ‘ਚ ਹੋਰ ਜ਼ਿੰਮੇਵਾਰੀਆਂ ਸੰਭਾਲ ਸਕਦੇ ਹਨ।

State Department ਨੇ ਇਸ ਕਦਮ ਨੂੰ “ਹਰ ਸਰਕਾਰ ਵਿੱਚ ਆਮ ਪ੍ਰਕਿਰਿਆ” ਦੱਸਿਆ ਅਤੇ ਕਿਹਾ ਕਿ ambassador ਰਾਸ਼ਟਰਪਤੀ ਦਾ ਨਿੱਜੀ ਪ੍ਰਤੀਨਿਧੀ ਹੁੰਦਾ ਹੈ, ਇਸ ਲਈ President ਨੂੰ ਹੱਕ ਹੈ ਕਿ ਉਹ ਆਪਣੇ agenda ਨਾਲ ਸਹਿਮਤ ਲੋਕਾਂ ਨੂੰ ਅਹੁਦੇ ‘ਤੇ ਰੱਖੇ।

ਇਸ reshuffle ਦਾ ਸਭ ਤੋਂ ਵੱਡਾ ਅਸਰ Africa ‘ਤੇ ਪਿਆ ਹੈ, ਜਿੱਥੇ 13 ਦੇਸ਼ਾਂ — ਜਿਵੇਂ Nigeria, Uganda, Rwanda, Senegal ਅਤੇ Somalia — ਵਿੱਚ ambassadors ਨੂੰ ਹਟਾਇਆ ਗਿਆ ਹੈ।

Asia ਵਿੱਚ ਛੇ ਦੇਸ਼ਾਂ — Philippines, Vietnam, Fiji ਅਤੇ Laos ਸਮੇਤ — ਇਸ ਫੈਸਲੇ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ Europe, Middle East, South Asia ਅਤੇ Western Hemisphere ਦੇ ਕੁਝ ਦੇਸ਼ਾਂ ਵਿੱਚ ਵੀ ambassadorial ਬਦਲਾਅ ਕੀਤੇ ਗਏ ਹਨ।

ਇਸ ਕਦਮ ‘ਤੇ ਕੁਝ lawmakers ਅਤੇ American diplomats ਦੀ union ਵੱਲੋਂ ਚਿੰਤਾ ਵੀ ਜਤਾਈ ਗਈ ਹੈ, ਕਿਉਂਕਿ ਇਸ ਨਾਲ U.S. ਦੀ ਵਿਦੇਸ਼ ਨੀਤੀ ‘ਚ ਅਸਥਿਰਤਾ ਆ ਸਕਦੀ ਹੈ।