Hillary Clinton ਨੇ Trump ਸਰਕਾਰ ‘ਤੇ Epstein Files ਛੁਪਾਉਣ ਦੇ ਦੋਸ਼ ਲਗਾਏ |
Epstein Files ‘ਤੇ Hillary ਦਾ Trump ‘ਤੇ ਹਮਲਾ |
ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ Hillary Clinton ਨੇ ਰਾਸ਼ਟਰਪਤੀ Donald Trump ਦੀ ਸਰਕਾਰ ‘ਤੇ Epstein Files ਮਾਮਲੇ ਵਿੱਚ “ਕਵਰਅਪ” ਕਰਨ ਦਾ ਦੋਸ਼ ਲਗਾਇਆ ਹੈ। ਬੀਬੀਸੀ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਦਸਤਾਵੇਜ਼ ਜਾਰੀ ਕਰਨ ਦੀ ਪ੍ਰਕਿਰਿਆ ਜਾਨਬੁੱਝ ਕੇ ਧੀਮੀ ਰੱਖੀ ਜਾ ਰਹੀ ਹੈ।
ਅਮਰੀਕੀ ਨਿਆਂ ਵਿਭਾਗ ਵੱਲੋਂ ਹਾਲ ਹੀ ਵਿੱਚ Jeffrey Epstein ਨਾਲ ਜੁੜੇ ਲੱਖਾਂ ਪੰਨਿਆਂ ਦੇ ਰਿਕਾਰਡ ਜਾਰੀ ਕੀਤੇ ਗਏ ਸਨ, ਪਰ ਕਈ ਕਾਨੂੰਨਸਾਜ਼ਾਂ ਦਾ ਕਹਿਣਾ ਹੈ ਕਿ ਇਹ ਜਾਰੀਕਰਨ ਅਧੂਰਾ ਹੈ। ਕਲਿੰਟਨ ਨੇ ਕਿਹਾ ਕਿ ਜਿਸਨੂੰ ਵੀ ਗਵਾਹੀ ਲਈ ਬੁਲਾਇਆ ਜਾਵੇ ਉਹਨੂੰ ਹਾਜ਼ਰ ਹੋਣਾ ਚਾਹੀਦਾ ਹੈ।
ਵ੍ਹਾਈਟ ਹਾਊਸ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸਰਕਾਰ ਨੇ ਦਸਤਾਵੇਜ਼ ਜਾਰੀ ਕਰਕੇ ਪੀੜਤਾਂ ਲਈ ਵੱਡਾ ਕਦਮ ਚੁੱਕਿਆ ਹੈ। ਟਰੰਪ ਨੇ ਵੀ ਕਿਹਾ ਕਿ ਉਸਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ Epstein Files ਵਿੱਚ ਉਸ ਖ਼ਿਲਾਫ਼ ਦੋਸ਼ ਬੇਬੁਨਿਆਦ ਹਨ।
ਇਸ ਮਾਮਲੇ ਵਿੱਚ ਕਾਂਗਰਸ ਕਮੇਟੀ ਅੱਗੇ ਕਲਿੰਟਨ ਦਮਪਤੀ ਦੀ ਗਵਾਹੀ ਵੀ ਹੋਣੀ ਹੈ, ਜੋ ਇਤਿਹਾਸਕ ਮੰਨੀ ਜਾ ਰਹੀ ਹੈ। ਦੋਵੇਂ ਨੇ ਜਨਤਕ ਸੁਣਵਾਈ ਦੀ ਮੰਗ ਕੀਤੀ ਹੈ ਤਾਂ ਜੋ ਸਾਰਾ ਮਾਮਲਾ ਪਾਰਦਰਸ਼ੀ ਰਹੇ।
ਮਾਹਿਰਾਂ ਦੇ ਮੁਤਾਬਕ Epstein Files ਮਾਮਲਾ ਅਮਰੀਕੀ ਰਾਜਨੀਤੀ ਵਿੱਚ ਵੱਡਾ ਵਿਵਾਦ ਬਣਿਆ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ।