ਅਮਰੀਕਾ–ਦੱਖਣੀ ਕੋਰੀਆ ਦਾ ਵੱਡਾ ਫੌਜੀ ਅਭਿਆਸ ‘Freedom Shield 26’ ਸ਼ੁਰੂ |
Freedom Shield ਅਭਿਆਸ: ਅਮਰੀਕਾ–ਕੋਰੀਆ ਦੀ ਸਾਂਝੀ ਡ੍ਰਿਲ |
ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਦਰਮਿਆਨ ਸੰਯੁਕਤ ਰਾਜ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਸਾਂਝਾ ਫੌਜੀ ਅਭਿਆਸ Freedom Shield ਸ਼ੁਰੂ ਕਰ ਦਿੱਤਾ ਹੈ। ਇਹ ਵੱਡਾ ਸੈਨਾ ਅਭਿਆਸ ਸੋਮਵਾਰ ਤੋਂ ਸ਼ੁਰੂ ਹੋਇਆ ਹੈ ਅਤੇ 19 ਮਾਰਚ ਤੱਕ ਜਾਰੀ ਰਹੇਗਾ।
ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਅਨੁਸਾਰ, ਇਸ Freedom Shield ਅਭਿਆਸ ਵਿੱਚ ਲਗਭਗ 18,000 ਕੋਰੀਆਈ ਸੈਨਿਕ ਹਿੱਸਾ ਲੈ ਰਹੇ ਹਨ। ਹਾਲਾਂਕਿ ਅਮਰੀਕੀ ਸੈਨਾ ਵੱਲੋਂ ਆਪਣੇ ਸੈਨਿਕਾਂ ਦੀ ਸਹੀ ਗਿਣਤੀ ਜਨਤਕ ਨਹੀਂ ਕੀਤੀ ਗਈ।
ਸਾਲਾਨਾ ਤੌਰ ‘ਤੇ ਕਰਵਾਇਆ ਜਾਣ ਵਾਲਾ Freedom-Shield ਅਭਿਆਸ ਅਮਰੀਕਾ ਅਤੇ ਦੱਖਣੀ ਕੋਰੀਆ ਵਿਚਕਾਰ ਸਾਂਝੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਕੀਤਾ ਜਾਂਦਾ ਹੈ। ਇਸ ਵਿੱਚ ਜ਼ਮੀਨੀ, ਹਵਾਈ ਅਤੇ ਜਲ ਸੈਨਾ ਦੇ ਨਾਲ-ਨਾਲ ਪੁਲਾੜ ਅਤੇ ਸਾਈਬਰ ਡੋਮੇਨ ਨਾਲ ਜੁੜੇ ਕਈ ਰੱਖਿਆ ਅਭਿਆਸ ਵੀ ਸ਼ਾਮਿਲ ਹਨ।
ਇਸ Freedom Shield ਦੌਰਾਨ ‘ਵਾਰੀਅਰ ਸ਼ੀਲਡ’ ਨਾਮ ਦਾ ਖਾਸ ਫੀਲਡ ਟ੍ਰੇਨਿੰਗ ਅਭਿਆਸ ਵੀ ਕੀਤਾ ਜਾ ਰਿਹਾ ਹੈ। ਇਸ ਤਹਿਤ 22 ਵੱਡੇ ਪੱਧਰ ਦੇ ਲਾਈਵ ਸਿਖਲਾਈ ਅਭਿਆਸ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਹਵਾਈ ਹਮਲਾ, ਵੈੱਟ ਗੈਪ ਕਰਾਸਿੰਗ, ਮੈਡੀਕਲ ਨਿਕਾਸੀ ਅਤੇ ਹੋਰ ਜਟਿਲ ਸੈਨਿਕ ਕਾਰਵਾਈਆਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ।
ਇਹ Freedom Shield ਅਭਿਆਸ ਉਸ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ ਪੱਛਮੀ ਏਸ਼ੀਆ ਵਿੱਚ ਇਰਾਨ ਨਾਲ ਵਧ ਰਹੇ ਤਣਾਅ ਵਿੱਚ ਵੀ ਵਿਆਸਤ ਹੈ। ਇਸ ਬਾਰੇ ਯੂਐਸ ਫੋਰਸਿਜ਼ ਕੋਰੀਆ (USFK) ਨੇ ਸੁਰੱਖਿਆ ਕਾਰਨਾਂ ਕਰਕੇ ਕਿਸੇ ਖਾਸ ਸੈਨਿਕ ਗਤੀਵਿਧੀ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।
ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਵੀ ਕਿਹਾ ਕਿ Freedom Shield ਅਭਿਆਸ ਦੋਵਾਂ ਦੇਸ਼ਾਂ ਦੀ ਸਾਂਝੀ ਰੱਖਿਆ ਰਣਨੀਤੀ ਦਾ ਹਿੱਸਾ ਹੈ ਅਤੇ ਇਸ ਦਾ ਮਕਸਦ ਖੇਤਰੀ ਸਥਿਰਤਾ ਨੂੰ ਮਜ਼ਬੂਤ ਕਰਨਾ ਅਤੇ ਸੈਨਿਕ ਤਿਆਰੀ ਨੂੰ ਹੋਰ ਬਿਹਤਰ ਬਣਾਉਣਾ ਹੈ।