GTA News Media

Top Info Bar
22.1°C Toronto Loading date...
World

ਈਰਾਨ ਦੀ ਵੱਡੀ ਧਮਕੀ! ਗੂਗਲ, ਮੈਟਾ, ਟੇਸਲਾ ਸਣੇ 18 ਅਮਰੀਕੀ ਕੰਪਨੀਆਂ ਨਿਸ਼ਾਨੇ ‘ਤੇ |

ਈਰਾਨ ਦੀ ਵੱਡੀ ਧਮਕੀ! ਗੂਗਲ, ਮੈਟਾ, ਟੇਸਲਾ ਸਣੇ 18 ਅਮਰੀਕੀ ਕੰਪਨੀਆਂ ਨਿਸ਼ਾਨੇ ‘ਤੇ |
Share this post via:

Iran Threat: 18 ਅਮਰੀਕੀ ਟੈਕ ਕੰਪਨੀਆਂ ‘ਤੇ ਹਮਲੇ ਦੀ ਚੇਤਾਵਨੀ |

ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਹੁਣ ਹੋਰ ਵੀ ਖ਼ਤਰਨਾਕ ਮੋੜ ‘ਤੇ ਪਹੁੰਚ ਗਈ ਹੈ। ਹੁਣ ਈਰਾਨ ਨੇ ਵੱਡਾ Iran Threat ਜਾਰੀ ਕਰਦੇ ਹੋਏ ਅਮਰੀਕਾ ਦੀਆਂ ਵੱਡੀਆਂ ਟੈਕ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ।

ਰਿਪੋਰਟਾਂ ਮੁਤਾਬਕ, ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਸ ਕਾਰਪਸ (IRGC) ਨੇ 18 ਅਮਰੀਕੀ ਕੰਪਨੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ Iran Threat ਵਿੱਚ Apple, Google, Meta, Microsoft, Tesla, IBM, Intel ਅਤੇ Boeing ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ।

IRGC ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ Iran Threat 1 ਅਪ੍ਰੈਲ ਦੀ ਰਾਤ ਤੋਂ ਲਾਗੂ ਹੋਵੇਗਾ ਅਤੇ ਇਨ੍ਹਾਂ ਕੰਪਨੀਆਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾਵੇਗਾ। ਨਾਲ ਹੀ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਸੁਰੱਖਿਆ ਲਈ ਕੰਮ ਵਾਲੀਆਂ ਥਾਵਾਂ ਛੱਡ ਦੇਣ।

ਇਸ ਦੇ ਨਾਲ ਹੀ ਈਰਾਨ ਨੇ ਇਨ੍ਹਾਂ ਕੰਪਨੀਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਚੇਤਾਇਆ ਹੈ ਕਿ ਉਹ ਇੱਕ ਕਿਲੋਮੀਟਰ ਦੇ ਘੇਰੇ ਤੋਂ ਦੂਰ ਰਹਿਣ, ਕਿਉਂਕਿ ਹਮਲੇ ਹੋ ਸਕਦੇ ਹਨ। ਇਹ Iran Threat ਗਲੋਬਲ ਟੈਕ ਅਤੇ ਸੁਰੱਖਿਆ ਖੇਤਰ ਵਿੱਚ ਵੱਡੀ ਚਿੰਤਾ ਦਾ ਕਾਰਨ ਬਣ ਗਿਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਧਮਕੀ ਅਮਲ ਵਿੱਚ ਆਉਂਦੀ ਹੈ ਤਾਂ ਇਸ ਦਾ ਅਸਰ ਸਿਰਫ਼ ਅਮਰੀਕਾ ਹੀ ਨਹੀਂ ਸਗੋਂ ਪੂਰੀ ਦੁਨੀਆ ਦੀ ਅਰਥਵਿਵਸਥਾ ਅਤੇ ਟੈਕ ਇੰਡਸਟਰੀ ‘ਤੇ ਪੈ ਸਕਦਾ ਹੈ।