GTA News Media

Top Info Bar
22.1°C Toronto Loading date...
World

Israel Iran War ਵਿਚਕਾਰ ਪੀਐਮ ਮੋਦੀ ਦੀ ਨੇਤਨਯਾਹੂ ਨਾਲ ਗੱਲਬਾਤ, ਖੇਤਰੀ ਸ਼ਾਂਤੀ ‘ਤੇ ਜ਼ੋਰ |

Israel Iran War ਵਿਚਕਾਰ ਪੀਐਮ ਮੋਦੀ ਦੀ ਨੇਤਨਯਾਹੂ ਨਾਲ ਗੱਲਬਾਤ, ਖੇਤਰੀ ਸ਼ਾਂਤੀ ‘ਤੇ ਜ਼ੋਰ |
Share this post via:

Israel Iran War: ਮੋਦੀ ਦੀ ਨੇਤਨਯਾਹੂ ਨਾਲ ਗੱਲਬਾਤ |

ਅਮਰੀਕਾ–ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧ ਰਹੇ ਤਣਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫ਼ੋਨ ‘ਤੇ ਗੱਲਬਾਤ ਕੀਤੀ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਕੀਤੀ ਪੋਸਟ ਵਿੱਚ ਪੀਐਮ ਮੋਦੀ ਨੇ ਦੱਸਿਆ ਕਿ ਦੋਵੇਂ ਨੇਤਾਵਾਂ ਵਿਚਕਾਰ ਖੇਤਰੀ ਸਥਿਤੀ ‘ਤੇ ਵਿਸਥਾਰ ਨਾਲ ਚਰਚਾ ਹੋਈ। ਉਨ੍ਹਾਂ ਕਿਹਾ ਕਿ ਭਾਰਤ ਨੇ ਮੌਜੂਦਾ ਹਾਲਾਤਾਂ ਬਾਰੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਉੱਚੀ ਤਰਜੀਹ ਦੱਸਿਆ।

ਪੀਐਮ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸੰਘਰਸ਼ ਨੂੰ ਜਲਦੀ ਖਤਮ ਕਰਨ ਦੀ ਲੋੜ ਨੂੰ ਦੁਹਰਾਉਂਦਾ ਹੈ ਅਤੇ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦਾ ਮਜ਼ਬੂਤ ਪੱਖਧਰ ਹੈ।


ਯੂਏਈ ਦੇ ਰਾਸ਼ਟਰਪਤੀ ਨਾਲ ਵੀ ਹੋਈ ਗੱਲਬਾਤ

ਇਸ ਤੋਂ ਪਹਿਲਾਂ, 1 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਅਰਬ ਅਮੀਰਾਤ (UAE) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਵੀ ਫ਼ੋਨ ‘ਤੇ ਸੰਪਰਕ ਕੀਤਾ।

ਉਨ੍ਹਾਂ ਨੇ ਯੂਏਈ ‘ਤੇ ਹੋਏ ਹਾਲੀਆ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਇਸ ਔਖੇ ਸਮੇਂ ਵਿੱਚ ਭਾਰਤ ਦੀ ਇਕਜੁੱਟਤਾ ਜ਼ਾਹਿਰ ਕੀਤੀ। ਪੀਐਮ ਮੋਦੀ ਨੇ ਯੂਏਈ ਵਿੱਚ ਵਸਦੇ ਭਾਰਤੀ ਭਾਈਚਾਰੇ ਦੀ ਦੇਖਭਾਲ ਲਈ ਉੱਥੋਂ ਦੀ ਸਰਕਾਰ ਦਾ ਧੰਨਵਾਦ ਕੀਤਾ।

ਪੀਐਮ ਮੋਦੀ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਭਾਰਤ ਤਣਾਅ ਘਟਾਉਣ ਅਤੇ ਖੇਤਰੀ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਲਈ ਲਗਾਤਾਰ ਯਤਨ ਕਰਦਾ ਰਹੇਗਾ।


Israel Iran War ਦੇ ਤਣਾਅ ਦੇ ਮਾਹੌਲ ਵਿੱਚ ਭਾਰਤ ਵੱਲੋਂ ਕੀਤੀਆਂ ਇਹ ਉੱਚ-ਸਤ੍ਹਾ ਗੱਲਬਾਤਾਂ ਦੱਸਦੀਆਂ ਹਨ ਕਿ ਨਵੀਂ ਦਿੱਲੀ ਖੇਤਰ ਵਿੱਚ ਸੰਤੁਲਿਤ ਕੂਟਨੀਤਿਕ ਰੁਖ ਅਪਣਾ ਰਹੀ ਹੈ ਅਤੇ ਸ਼ਾਂਤੀ ਦੀ ਵਕਾਲਤ ਕਰ ਰਹੀ ਹੈ।