GTA News Media

Top Info Bar
22.1°C Toronto Loading date...
World

Mexico: ਟੂਰਿਸਟ ਬੱਸ ਦੇ ਖੱਡ ‘ਚ ਡਿੱਗਣ ਕਾਰਨ 18 ਲੋਕਾਂ ਦੀ ਮੌਤ

Mexico: ਟੂਰਿਸਟ ਬੱਸ ਦੇ ਖੱਡ ‘ਚ ਡਿੱਗਣ ਕਾਰਨ 18 ਲੋਕਾਂ ਦੀ ਮੌਤ
Share this post via:

Western Mexico ‘ਚ ਇਕ ਯਾਤਰੀ ਬੱਸ ਦੇ ਖੱਡ ‘ਚ ਡਿੱਗਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਨਾਇਰਿਤ ਰਾਜ ਦੇ ਸਰਕਾਰੀ ਵਕੀਲ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਹਾਦਸਾ ਰਾਜਧਾਨੀ ਟੇਪਿਕ ਅਤੇ ਪੋਰਟੋ ਵਾਲਾਰਟਾ ਸ਼ਹਿਰ ਨੂੰ ਜੋੜਨ ਵਾਲੇ ਹਾਈਵੇਅ ‘ਤੇ ਵਾਪਰਿਆ।

ਪ੍ਰੌਸੀਕਿਊਟਰ ਆਫਿਸ ਨੇ ਟਵਿੱਟਰ ‘ਤੇ ਇਕ ਬਿਆਨ ‘ਚ ਕਿਹਾ ਕਿ ਟੂਰਿਸਟ ਬੱਸ ਹਾਦਸੇ ‘ਚ 11 ਔਰਤਾਂ ਅਤੇ 7 ਪੁਰਸ਼ ਮਾਰੇ ਗਏ। ਹੋਰ 33 ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ, ਬੱਸ ਗੁਆਡਾਲਜਾਰਾ ਸ਼ਹਿਰ ਤੋਂ ਨਾਇਰਿਤ ਰਾਜ ਦੀ ਕੰਪੋਸਟੇਲਾ ਨਗਰਪਾਲਿਕਾ ਦੇ ਰਿੰਕੋਨ ਡੇ ਗੁਆਯਾਬਿਟੋਸ ਜਾਂਦੇ ਸਮੇਂ ਲਗਭਗ 50 ਫੁੱਟ ਖੱਡ ਵਿੱਚ ਡਿੱਗ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।