ਟ੍ਰੇਡ ਦੂਤ ਰਹਿੰਦੇ ਹੋਏ ਐਂਡਰੂ ਨੇ ਐਪਸਟਿਨ ਨਾਲ ਗੁਪਤ ਜਾਣਕਾਰੀ ਸਾਂਝੀ ਕੀਤੀ: ਫਾਈਲਾਂ ਤੋਂ ਖ਼ੁਲਾਸਾ |
Prince Andrew Epstein ਮਾਮਲਾ: ਟ੍ਰੇਡ ਦੂਤ ਵਜੋਂ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਦਾਅਵੇ |
ਅਮਰੀਕਾ ਵਿੱਚ ਜਾਰੀ ਕੀਤੀਆਂ ਤਾਜ਼ਾ ਫਾਈਲਾਂ ਤੋਂ ਸਾਹਮਣੇ ਆਇਆ ਹੈ ਕਿ Andrew Mountbatten-Windsor ਨੇ 2010 ਅਤੇ 2011 ਦੌਰਾਨ ਬ੍ਰਿਟੇਨ ਦੇ ਟ੍ਰੇਡ ਦੂਤ ਦੇ ਤੌਰ ‘ਤੇ ਕੰਮ ਕਰਦੇ ਹੋਏ Jeffrey Epstein ਨਾਲ ਆਪਣੀ ਸਰਕਾਰੀ ਡਿਊਟੀ ਨਾਲ ਜੁੜੀ ਗੁਪਤ ਜਾਣਕਾਰੀ ਸਾਂਝੀ ਕੀਤੀ ਹੋ ਸਕਦੀ ਹੈ।Prince Andrew Epstein –
BBC ਵੱਲੋਂ ਵੇਖੀਆਂ ਗਈਆਂ ਈਮੇਲਾਂ ਮੁਤਾਬਕ, ਐਂਡਰੂ ਨੇ ਸਿੰਗਾਪੁਰ, ਹਾਂਗਕਾਂਗ, ਵਿੲਤਨਾਮ ਅਤੇ ਚੀਨ ਦੇ ਸ਼ੇਂਝੇਨ ਦੌਰਿਆਂ ਸਬੰਧੀ ਜਾਣਕਾਰੀ ਐਪਸਟਿਨ ਨੂੰ ਭੇਜੀ। ਇਹ ਦੌਰੇ ਉਸ ਸਮੇਂ ਉਸਦੀ ਸਰਕਾਰੀ ਜ਼ਿੰਮੇਵਾਰੀ ਦਾ ਹਿੱਸਾ ਸਨ।
7 ਅਕਤੂਬਰ 2010 ਦੀ ਇੱਕ ਈਮੇਲ ਵਿੱਚ ਐਂਡਰੂ ਵੱਲੋਂ ਆਪਣੇ ਆਉਣ ਵਾਲੇ ਦੌਰਿਆਂ ਦੀ ਜਾਣਕਾਰੀ ਐਪਸਟਿਨ ਨੂੰ ਭੇਜਣ ਦੀ ਗੱਲ ਸਾਹਮਣੇ ਆਈ ਹੈ। ਦੌਰੇ ਤੋਂ ਬਾਅਦ, 30 ਨਵੰਬਰ 2010 ਨੂੰ, ਐਂਡਰੂ ਨੇ ਆਪਣੇ ਤਤਕਾਲੀ ਸਹਾਇਕ ਅਮਿਤ ਪਟੇਲ ਵੱਲੋਂ ਭੇਜੀਆਂ ਗਈਆਂ ਸਰਕਾਰੀ ਰਿਪੋਰਟਾਂ ਐਪਸਟਿਨ ਨੂੰ ਫਾਰਵਰਡ ਕਰ ਦਿੱਤੀਆਂ — ਅਤੇ ਇਹ ਈਮੇਲਾਂ ਉਹਨਾਂ ਨੂੰ ਮਿਲਣ ਤੋਂ ਸਿਰਫ਼ ਪੰਜ ਮਿੰਟ ਬਾਅਦ ਭੇਜੀਆਂ ਗਈਆਂ।
ਇਸ ਤੋਂ ਇਲਾਵਾ, ਕਰਿਸਮਸ ਈਵ 2010 ਨੂੰ ਐਂਡਰੂ ਨੇ ਅਫ਼ਗਾਨਿਸਤਾਨ ਦੇ ਹੇਲਮੰਦ ਪ੍ਰਾਂਤ ਵਿੱਚ ਪੁਨਰਨਿਰਮਾਣ ਸਬੰਧੀ ਨਿਵੇਸ਼ ਮੌਕਿਆਂ ਬਾਰੇ ਇੱਕ ਗੁਪਤ ਬ੍ਰੀਫਿੰਗ ਵੀ ਐਪਸਟਿਨ ਨੂੰ ਭੇਜੀ। ਇਹ ਪ੍ਰੋਜੈਕਟ ਉਸ ਸਮੇਂ ਬ੍ਰਿਟਿਸ਼ ਫੌਜ ਦੀ ਨਿਗਰਾਨੀ ਹੇਠ ਅਤੇ ਯੂਕੇ ਸਰਕਾਰ ਦੀ ਵਿੱਤੀ ਮਦਦ ਨਾਲ ਚੱਲ ਰਿਹਾ ਸੀ।Prince Andrew Epstein –
ਗੌਰਤਲਬ ਹੈ ਕਿ ਇਸ ਸਮੇਂ ਤੱਕ ਐਪਸਟਿਨ ਇੱਕ ਦੋਸ਼ੀ ਜਿਨਸੀ ਅਪਰਾਧੀ ਸੀ। ਹਾਲਾਂਕਿ, ਫਾਈਲਾਂ ਵਿੱਚ ਨਾਮ ਆਉਣਾ ਕਿਸੇ ਤਰ੍ਹਾਂ ਦੀ ਦੋਸ਼ ਸਾਬਤੀ ਨਹੀਂ ਮੰਨੀ ਜਾਂਦੀ।
ਉਸ ਸਮੇਂ ਦੇ ਬ੍ਰਿਟੇਨ ਦੇ ਕਾਰੋਬਾਰ ਮੰਤਰੀ ਸਰ ਵਿਂਸ ਕੇਬਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਐਂਡਰੂ ਨੇ ਅਜਿਹੀ ਗੁਪਤ ਨਿਵੇਸ਼ ਜਾਣਕਾਰੀ ਸਾਂਝੀ ਕੀਤੀ ਹੋਵੇ।
ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਟ੍ਰੇਡ ਦੂਤਾਂ ਉੱਤੇ ਸੰਵੇਦਨਸ਼ੀਲ ਵਪਾਰਕ ਅਤੇ ਰਾਜਨੀਤਿਕ ਜਾਣਕਾਰੀ ਦੀ ਗੋਪਨੀਯਤਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਹੁੰਦੀ ਹੈ, ਜੋ ਅਹੁਦਾ ਛੱਡਣ ਤੋਂ ਬਾਅਦ ਵੀ ਲਾਗੂ ਰਹਿੰਦੀ ਹੈ।
ਐਂਡਰੂ ਨੇ ਸਦਾ ਹੀ ਕਿਸੇ ਵੀ ਤਰ੍ਹਾਂ ਦੀ ਗਲਤ ਕਰਤੂਤ ਤੋਂ ਇਨਕਾਰ ਕੀਤਾ ਹੈ। ਹਾਲ ਹੀ ਵਿੱਚ, ਉਨ੍ਹਾਂ ਤੋਂ ਸ਼ਾਹੀ ਖ਼ਿਤਾਬ ਵਾਪਸ ਲਿਆ ਗਿਆ ਅਤੇ ਉਹ ਵਿਂਡਸਰ ਛੱਡ ਕੇ ਸੈਂਡਰਿੰਗਹਮ ਇਸਟੇਟ ਚਲੇ ਗਏ ਹਨ, ਜਿੱਥੇ ਉਹ ਇਸ ਸਮੇਂ ਰਹਿ ਰਹੇ ਹਨ।Prince Andrew Epstein-