GTA News Media

Top Info Bar
22.1°C Toronto Loading date...
World

ਰੂਸ ਦਾ ਵੱਡਾ ਫੈਸਲਾ: 1 ਅਪ੍ਰੈਲ ਤੋਂ ਪੈਟਰੋਲ ਨਿਰਯਾਤ ‘ਤੇ ਪਾਬੰਦੀ |

ਰੂਸ ਦਾ ਵੱਡਾ ਫੈਸਲਾ: 1 ਅਪ੍ਰੈਲ ਤੋਂ ਪੈਟਰੋਲ ਨਿਰਯਾਤ ‘ਤੇ ਪਾਬੰਦੀ |
Share this post via:

Russia Petrol Export Ban: 1 ਅਪ੍ਰੈਲ ਤੋਂ ਪਾਬੰਦੀ ਲਾਗੂ |

Russia ਨੇ ਵਿਸ਼ਵ ਬਾਜ਼ਾਰ ਵਿੱਚ ਵੱਧ ਰਹੀ ਅਸਥਿਰਤਾ ਦੇ ਦਰਮਿਆਨ ਇੱਕ ਵੱਡਾ ਫੈਸਲਾ ਲੈਂਦੇ ਹੋਏ 1 ਅਪ੍ਰੈਲ ਤੋਂ ਪੈਟਰੋਲ ਦੇ ਨਿਰਯਾਤ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਹ ਪਾਬੰਦੀ 31 ਜੁਲਾਈ ਤੱਕ ਲਾਗੂ ਰਹੇਗੀ।

ਇਹ ਫੈਸਲਾ ਉਪ ਪ੍ਰਧਾਨ ਮੰਤਰੀ Alexander Novak ਦੀ ਅਗਵਾਈ ਹੇਠ ਹੋਈ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਲਿਆ ਗਿਆ, ਜਿਸ ਵਿੱਚ ਘਰੇਲੂ ਪੈਟਰੋਲੀਅਮ ਬਾਜ਼ਾਰ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ।

ਰੂਸ ਸਰਕਾਰ ਦਾ ਮੁੱਖ ਉਦੇਸ਼ ਘਰੇਲੂ ਸਪਲਾਈ ਨੂੰ ਯਕੀਨੀ ਬਣਾਉਣਾ ਅਤੇ ਦੇਸ਼ ਅੰਦਰ ਬਾਲਣ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣਾ ਹੈ। ਇਸ ਸਬੰਧ ਵਿੱਚ ਰਾਸ਼ਟਰਪਤੀ Vladimir Putin ਨੇ ਵੀ ਘਰੇਲੂ ਕੀਮਤਾਂ ਨੂੰ ਸਥਿਰ ਰੱਖਣ ‘ਤੇ ਜ਼ੋਰ ਦਿੱਤਾ ਹੈ।

ਮਾਹਿਰਾਂ ਮੁਤਾਬਕ, ਮੱਧ ਪੂਰਬ ਵਿੱਚ ਚੱਲ ਰਹੀ Israel–Iran conflict ਕਾਰਨ ਵਿਸ਼ਵ ਤੇਲ ਬਾਜ਼ਾਰ ਵਿੱਚ ਅਸਥਿਰਤਾ ਵਧੀ ਹੈ, ਜਿਸ ਨਾਲ ਬਾਲਣ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਆ ਰਹੇ ਹਨ।

Russia Petrol Export Ban !

ਰਿਪੋਰਟਾਂ ਅਨੁਸਾਰ, ਰੂਸ ਹਰ ਰੋਜ਼ ਲਗਭਗ 1.2 ਤੋਂ 1.7 ਲੱਖ ਬੈਰਲ ਪੈਟਰੋਲ ਨਿਰਯਾਤ ਕਰਦਾ ਹੈ। ਇਸ ਪਾਬੰਦੀ ਨਾਲ China, Turkey, Brazil, ਅਫਰੀਕੀ ਦੇਸ਼ਾਂ ਅਤੇ Singapore ਵਰਗੇ ਵੱਡੇ ਖਰੀਦਦਾਰਾਂ ‘ਤੇ ਅਸਰ ਪੈ ਸਕਦਾ ਹੈ।

ਹਾਲਾਂਕਿ, India ‘ਤੇ ਇਸਦਾ ਸਿੱਧਾ ਅਸਰ ਘੱਟ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਭਾਰਤ ਜ਼ਿਆਦਾਤਰ ਕੱਚੇ ਤੇਲ (Crude Oil) ਦੀ ਆਯਾਤ ਕਰਦਾ ਹੈ ਨਾ ਕਿ ਤਿਆਰ ਪੈਟਰੋਲ ਦੀ।

ਐਕਸਪਰਟਸ ਦਾ ਕਹਿਣਾ ਹੈ ਕਿ ਭਾਰਤ ਆਪਣੀ ਲੋੜ ਦਾ ਲਗਭਗ 80% ਕੱਚਾ ਤੇਲ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ, ਜਿਸ ਵਿੱਚੋਂ ਕਰੀਬ 20% ਰੂਸ ਤੋਂ ਆਉਂਦਾ ਹੈ। ਭਾਰਤ ਆਪਣੇ ਵੱਡੇ ਰਿਫਾਈਨਰੀ ਨੈੱਟਵਰਕ ਰਾਹੀਂ ਕੱਚੇ ਤੇਲ ਨੂੰ ਪ੍ਰੋਸੈਸ ਕਰਕੇ ਖੁਦ ਹੀ ਪੈਟਰੋਲ ਅਤੇ ਹੋਰ ਬਾਲਣ ਤਿਆਰ ਕਰਦਾ ਹੈ।

ਇਸ ਕਰਕੇ Russia Petrol Export Ban ਦਾ ਭਾਰਤ ‘ਤੇ ਸਿੱਧਾ ਪ੍ਰਭਾਵ ਘੱਟ ਹੋਵੇਗਾ, ਪਰ ਵਿਸ਼ਵ ਬਾਜ਼ਾਰ ਵਿੱਚ ਇਸ ਦੇ ਅਸਰ ਨਾਲ ਕੀਮਤਾਂ ਵਿੱਚ ਅਸਥਿਰਤਾ ਜਾਰੀ ਰਹਿ ਸਕਦੀ ਹੈ।