Texas: ਇਤਿਹਾਸਕ ਹੋਟਲ ‘ਚ ਧਮਾਕਾ, 21 ਲੋਕ ਜ਼ਖ਼ਮੀ
ਅਮਰੀਕਾ ਦੇ ਫੋਰਟ ਵਰਥ ਵਿਚ ਟੈਕਸਾਸ ਦੇ ਇਕ ਇਤਿਹਾਸਕ ਹੋਟਲ ਵਿਚ ਹੋਏ ਧਮਾਕੇ ਵਿਚ 21 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫੋਰਟ ਵਰਥ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਕ੍ਰੇਗ ਟ੍ਰੋਜਾਸੇਕ ਨੇ ਦੱਸਿਆ ਕਿ ਧਮਾਕੇ ਕਾਰਨ 20 ਮੰਜ਼ਿਲਾ ਹੋਟਲ ਦੇ ਦਰਵਾਜ਼ੇ ਅਤੇ ਕੰਧ ਦਾ ਇਕ ਪੂਰਾ ਹਿੱਸਾ ਸੜਕ ‘ਤੇ ਡਿੱਗ ਗਿਆ।
ਬਚਾਅ ਦਲ ਨੂੰ ਬੇਸਮੈਂਟ ਵਿਚ ਕਈ ਲੋਕ ਫਸੇ ਹੋਏ ਮਿਲੇ। ਫ੍ਰੋਜਾਸੇਕ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ, ਉਦੋਂ ਸੈਂਡਮੈਨ ਸਿਗਨੇਚਰ ਹੋਟਲ ਵਿਚ 2 ਦਰਜਨ ਤੋਂ ਵੱਧ ਕਮਰੇ ਭਰੇ ਹੋਏ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਗੈਸ ਲੀਕ ਹੋਣ ਕਾਰਨ ਇਹ ਧਮਾਕਾ ਹੋਇਆ ਅਤੇ ਹੋਟਲ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਅਧਿਕਾਰੀਆਂ ਨੇ ਇਕ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ ਧਮਾਕੇ ਵਿਚ 4 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।