GTA News Media

Top Info Bar
22.1°C Toronto Loading date...
World

ਸਰੀ ਦੇ ਗੁਰਦੁਆਰਿਆਂ ਨੇੜੇ Theft Alert, ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਚੋਰ |

ਸਰੀ ਦੇ ਗੁਰਦੁਆਰਿਆਂ ਨੇੜੇ Theft Alert, ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਚੋਰ |
Share this post via:

ਸਰੀ ਗੁਰਦੁਆਰਿਆਂ ਨੇੜੇ Theft Alert ਜਾਰੀ |

ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗੁਰਦੁਆਰਿਆਂ ਨੇੜੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੀਆਂ ਚੋਰੀਆਂ ਵਧਣ ਕਾਰਨ ਪੁਲਿਸ ਨੇ Theft Alert ਜਾਰੀ ਕੀਤਾ ਹੈ। ਪੁਲਿਸ ਮੁਤਾਬਕ ਸਿਰਫ਼ ਜਨਵਰੀ ਮਹੀਨੇ ਵਿੱਚ ਹੀ ਅਜਿਹੀਆਂ ਚਾਰ ਘਟਨਾਵਾਂ ਦਰਜ ਹੋ ਚੁੱਕੀਆਂ ਹਨ।

ਪੁਲਿਸ ਦੇ ਬੁਲਾਰੇ Lindsey Houghton ਨੇ ਦੱਸਿਆ ਕਿ ਚੋਰ ਪਹਿਲਾਂ ਪੀੜਤ ਨਾਲ ਗੱਲਬਾਤ ਕਰਦੇ ਹਨ, ਫਿਰ ਉਸਦਾ ਧਿਆਨ ਭਟਕਾ ਕੇ ਨੇੜੇ ਆ ਕੇ ਗਹਿਣੇ, ਨਕਦੀ ਜਾਂ ਹੋਰ ਕੀਮਤੀ ਸਮਾਨ ਚੋਰੀ ਕਰ ਲੈਂਦੇ ਹਨ। ਕਈ ਵਾਰ ਅਸਲੀ ਗਹਿਣਿਆਂ ਦੀ ਥਾਂ ਜਾਲੀ ਗਹਿਣੇ ਪਾ ਦਿੱਤੇ ਜਾਂਦੇ ਹਨ ਅਤੇ ਪੀੜਤ ਨੂੰ ਬਾਅਦ ਵਿੱਚ ਪਤਾ ਲੱਗਦਾ ਹੈ।

ਪਿਛਲੇ ਸਾਲ ਵੀ ਲਗਭਗ 50 ਮਾਮਲੇ ਜਾਂਚ ਹੇਠ ਸਨ ਅਤੇ ਇਸ ਸਾਲ ਦੀ ਸ਼ੁਰੂਆਤ ਨਾਲ ਹੀ Theft Alert ਮੁੜ ਜਾਰੀ ਕਰਨਾ ਪਿਆ। ਸਾਰੇ ਮਾਮਲੇ ਧਾਰਮਿਕ ਸਥਾਨਾਂ ਦੇ ਆਲੇ ਦੁਆਲੇ ਵਾਪਰੇ ਹਨ, ਜਿਸ ਨਾਲ ਸੁਰੱਖਿਆ ‘ਤੇ ਚਿੰਤਾ ਵਧ ਗਈ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਾਣੇ ਲੋਕਾਂ ਨਾਲ ਦੂਰੀ ਬਣਾਈ ਰੱਖਣ ਅਤੇ ਆਪਣੇ ਕੀਮਤੀ ਸਮਾਨ ਦੀ ਸੰਭਾਲ ਕਰਨ। ਅਧਿਕਾਰੀਆਂ ਨੇ ਕਿਹਾ ਕਿ ਗੁਰਦੁਆਰੇ ਵਰਗੀਆਂ ਪਵਿੱਤਰ ਥਾਵਾਂ ‘ਤੇ ਅਜਿਹੇ ਮਾਮਲੇ ਚਿੰਤਾਜਨਕ ਹਨ ਅਤੇ Theft Alert ਨੂੰ ਗੰਭੀਰਤਾ ਨਾਲ ਲਿਆ ਜਾਵੇ।