ਕੈਨੇਡਾ ਵਿੱਚ ਬਣੀਆਂ ਕਾਰਾਂ ਦੀ ਲੋੜ ਨਹੀਂ: ਟਰੰਪ ਵੱਲੋਂ CUSMA ਨੂੰ ਬੇਅਹਿਮ ਕਰਾਰ |
Trump Canada car trade CUSMA: ਕੈਨੇਡਾ ਦੀਆਂ ਕਾਰਾਂ ਦੀ ਲੋੜ ਨਹੀਂ |
ਅਮਰੀਕਾ ਦੇ ਰਾਸ਼ਟਰਪਤੀ Donald Trump ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੂੰ ਨਾ ਤਾਂ ਕੈਨੇਡਾ ਵਿੱਚ ਬਣੀਆਂ ਕਾਰਾਂ ਦੀ ਲੋੜ ਹੈ ਅਤੇ ਨਾ ਹੀ ਮੈਕਸੀਕੋ ਵਿੱਚ ਬਣੀਆਂ ਗੱਡੀਆਂ ਦੀ। ਮੰਗਲਵਾਰ ਨੂੰ Ford Motor Company ਦੇ Dearborn ਪਲਾਂਟ ਦੇ ਦੌਰੇ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ CUSMA (Canada-U.S.-Mexico Agreement) ਨੂੰ “irrelevant” ਦੱਸਿਆ।
ਟਰੰਪ ਨੇ ਕਿਹਾ ਕਿ ਕੈਨੇਡਾ ਨੂੰ ਭਾਵੇਂ ਇਹ ਵਪਾਰਕ ਸਮਝੌਤਾ ਪਸੰਦ ਹੋਵੇ, ਪਰ ਅਮਰੀਕਾ ਲਈ ਇਸਦਾ ਕੋਈ ਖ਼ਾਸ ਫਾਇਦਾ ਨਹੀਂ। ਉਨ੍ਹਾਂ ਦਾ ਜ਼ੋਰ ਇਸ ਗੱਲ ‘ਤੇ ਸੀ ਕਿ ਗੱਡੀਆਂ ਦੀ ਉਤਪਾਦਨ ਪ੍ਰਕਿਰਿਆ ਅਮਰੀਕਾ ਅੰਦਰ ਹੀ ਹੋਣੀ ਚਾਹੀਦੀ ਹੈ।
ਟਰੰਪ ਦਾ ਇਹ ਦੌਰਾ Ford ਦੇ flagship F-150 pickup trucks ਦੀ ਉਤਪਾਦਨ ਲਾਈਨ ‘ਤੇ ਕੇਂਦਰਿਤ ਸੀ, ਜੋ U.S. manufacturing ਦੀ ਇੱਕ ਵੱਡੀ ਨਿਸ਼ਾਨੀ ਮੰਨੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨੇ domestic job growth ਅਤੇ “Made in America” ਨੀਤੀ ਨੂੰ ਫਿਰ ਤੋਂ ਉਭਾਰਿਆ।
CUSMA, ਜੋ NAFTA ਦੀ ਜਗ੍ਹਾ ਲੈ ਚੁੱਕਾ ਹੈ, ਇਸ ਸਾਲ mandatory review ਦੇ ਦੌਰ ਵਿੱਚ ਦਾਖ਼ਲ ਹੋਣ ਜਾ ਰਿਹਾ ਹੈ। ਜਨਵਰੀ ਦੇ ਮੱਧ ਵਿੱਚ formal negotiations ਸ਼ੁਰੂ ਹੋਣਗੀਆਂ, ਜਦਕਿ July ਤੱਕ ਅੰਤਿਮ ਫੈਸਲਾ ਹੋਣਾ ਹੈ।
ਹਾਲਾਂਕਿ CUSMA ਨੇ ਕੈਨੇਡਾ ਦੀ ਅਰਥਵਿਵਸਥਾ ਨੂੰ ਵੱਡੇ ਟੈਰਿਫ਼ ਪ੍ਰਭਾਵਾਂ ਤੋਂ ਕੁਝ ਹੱਦ ਤੱਕ ਬਚਾਇਆ ਹੈ, ਪਰ steel, aluminum, lumber ਅਤੇ automotive sectors ‘ਤੇ ਦਬਾਅ ਬਣਿਆ ਰਿਹਾ ਹੈ।
Analysts ਮੰਨਦੇ ਹਨ ਕਿ ਟਰੰਪ ਦੇ ਬਿਆਨ North American trade policy ਵਿੱਚ ਮੌਜੂਦ ਤਣਾਅ ਨੂੰ ਦਰਸਾਉਂਦੇ ਹਨ। ਇਸਦੇ ਨਾਲ ਹੀ, ਇਹ ਬਿਆਨ ਉਸ ਸਮੇਂ ਆਏ ਹਨ ਜਦੋਂ ਕੈਨੇਡਾ ਅਤੇ ਮੈਕਸੀਕੋ CUSMA ਗੱਲਬਾਤ ਲਈ ਤਿਆਰੀ ਕਰ ਰਹੇ ਹਨ, ਜੋ ਆਉਂਦੇ ਸਾਲਾਂ ਵਿੱਚ cross-border trade ‘ਤੇ ਅਸਰ ਪਾ ਸਕਦੀ ਹੈ।
ਟਰੰਪ ਦੀ ਇਹ ਯਾਤਰਾ economic nationalism ਅਤੇ U.S. manufacturing strength ਨੂੰ ਬਰਕਰਾਰ ਰੱਖਣ ਦੇ ਉਸਦੇ ਸੁਨੇਹੇ ਨੂੰ ਹੋਰ ਮਜ਼ਬੂਤ ਕਰਦੀ ਹੈ।