GTA News Media

Top Info Bar
22.1°C Toronto Loading date...
World

ਰਾਸ਼ਟਰੀ ਸੁਰੱਖਿਆ ਚਿੰਤਾ ਕਾਰਨ ਟਰੰਪ ਨੇ ਚਿਪ ਡੀਲ ਰੋਕੀ |

ਰਾਸ਼ਟਰੀ ਸੁਰੱਖਿਆ ਚਿੰਤਾ ਕਾਰਨ ਟਰੰਪ ਨੇ ਚਿਪ ਡੀਲ ਰੋਕੀ |
Share this post via:

Trump Chips Deal Block: China Security Concerns |

ਅਮਰੀਕੀ ਰਾਸ਼ਟਰਪਤੀ Donald Trump ਨੇ ਰਾਸ਼ਟਰੀ ਸੁਰੱਖਿਆ ਅਤੇ ਚੀਨ ਨਾਲ ਜੁੜੀਆਂ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਇੱਕ ਮਹੱਤਵਪੂਰਨ ਚਿਪਸ ਸੌਦੇ ‘ਤੇ ਰੋਕ ਲਾ ਦਿੱਤੀ ਹੈ। ਇਹ ਫੈਸਲਾ Trump Chips Deal Block ਦੇ ਨਾਂਅ ਨਾਲ ਸਾਹਮਣੇ ਆਇਆ ਹੈ।

ਵਾਸ਼ਿੰਗਟਨ ਤੋਂ ਜਾਰੀ ਹੁਕਮ ਅਨੁਸਾਰ, ਟਰੰਪ ਨੇ ਅਮਰੀਕੀ ਫੋਟੋਨਿਕਸ ਕੰਪਨੀ HieFo Corp ਵੱਲੋਂ ਨਿਊ ਜਰਸੀ ਅਧਾਰਿਤ ਏਅਰੋਸਪੇਸ ਅਤੇ ਡਿਫੈਂਸ ਕੰਪਨੀ Emcore ਦੇ ਐਸੈੱਟ ਖਰੀਦਣ ਦੀ ਲਗਭਗ $3 ਮਿਲੀਅਨ ਡਾਲਰ ਦੀ ਡੀਲ ਰੱਦ ਕਰ ਦਿੱਤੀ।

ਵਾਈਟ ਹਾਊਸ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ HieFo ਇੱਕ ਐਸੇ ਵਿਅਕਤੀ ਦੇ ਕੰਟਰੋਲ ਹੇਠ ਹੈ ਜੋ People’s Republic of China ਦਾ ਨਾਗਰਿਕ ਹੈ। ਟਰੰਪ ਨੇ ਕਿਹਾ ਕਿ 2024 ਵਿੱਚ Emcore ਦੇ ਕਾਰੋਬਾਰ ਦੀ ਖਰੀਦ ਤੋਂ ਬਾਅਦ ਇਹ ਸੰਭਾਵਨਾ ਬਣੀ ਕਿ ਕੰਪਨੀ ਅਜਿਹੇ ਕਦਮ ਚੁੱਕ ਸਕਦੀ ਹੈ ਜੋ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਸਕਦੇ ਹਨ

ਟਰੰਪ ਨੇ ਆਪਣੇ ਹੁਕਮ ਵਿੱਚ ਸਪਸ਼ਟ ਤੌਰ ‘ਤੇ ਕਿਹਾ:
“The Transaction is hereby prohibited.”
ਉਨ੍ਹਾਂ ਨੇ HieFo ਨੂੰ ਆਦੇਸ਼ ਦਿੱਤਾ ਕਿ ਉਹ 180 ਦਿਨਾਂ ਦੇ ਅੰਦਰ Emcore ਨਾਲ ਜੁੜੇ ਸਾਰੇ ਹੱਕ ਅਤੇ ਦਿਲਚਸਪੀ ਖਤਮ ਕਰੇ, ਭਾਵੇਂ ਉਹ ਸੰਪੱਤੀ ਕਿਤੇ ਵੀ ਸਥਿਤ ਹੋਵੇ।

ਇਸ ਡੀਲ ਦੀ ਜਾਂਚ Committee on Foreign Investment in the United States (CFIUS) ਵੱਲੋਂ ਕੀਤੀ ਗਈ ਸੀ। ਅਮਰੀਕੀ ਖ਼ਜ਼ਾਨਾ ਵਿਭਾਗ ਨੇ ਕਿਹਾ ਕਿ ਜਾਂਚ ਦੌਰਾਨ ਰਾਸ਼ਟਰੀ ਸੁਰੱਖਿਆ ਨਾਲ ਜੁੜਾ ਖ਼ਤਰਾ ਪਾਇਆ ਗਿਆ, ਹਾਲਾਂਕਿ ਖ਼ਤਰੇ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਖ਼ਬਰ ਲਿਖੇ ਜਾਣ ਤੱਕ, HieFo ਅਤੇ Emcore ਦੋਵਾਂ ਵੱਲੋਂ ਇਸ Trump Chips Deal Block ‘ਤੇ ਕੋਈ ਸਰਕਾਰੀ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਸੀ।

Trump Chips Deal Block: China Security Concerns |

Emcore ਨੇ ਪਹਿਲਾਂ ਦੱਸਿਆ ਸੀ ਕਿ HieFo ਨੇ ਉਸਦਾ ਚਿਪਸ ਕਾਰੋਬਾਰ ਅਤੇ indium-phosphide wafer fabrication operations ਲਗਭਗ $2.92 ਮਿਲੀਅਨ ਡਾਲਰ ਵਿੱਚ ਖਰੀਦੇ ਸਨ। ਉਸ ਸਮੇਂ Emcore ਇੱਕ ਪਬਲਿਕਲੀ ਟ੍ਰੇਡ ਕੀਤੀ ਜਾਣ ਵਾਲੀ ਕੰਪਨੀ ਸੀ, ਜਿਸਨੂੰ ਬਾਅਦ ਵਿੱਚ ਪ੍ਰਾਈਵੇਟ ਕਰ ਲਿਆ ਗਿਆ।

HieFo ਨੇ ਇਹ ਵੀ ਕਿਹਾ ਸੀ ਕਿ ਕੰਪਨੀ ਦੇ ਸਹਿ-ਸੰਸਥਾਪਕ Genzao Zhang (Emcore ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਆਫ਼ ਇੰਜੀਨੀਅਰਿੰਗ) ਅਤੇ Harry Moore ਹਨ, ਜੋ Emcore ਵਿੱਚ ਸੀਨੀਅਰ ਸੇਲਜ਼ ਡਾਇਰੈਕਟਰ ਰਹਿ ਚੁੱਕੇ ਹਨ।