Trump Drops Marjorie Taylor Greene Endorsement: ਟਰੰਪ ਨੇ ਕਿਹਾ ‘Ranting Lunatic’, ਪ੍ਰਾਇਮਰੀ ਚੈਲੇਂਜਰ ਨੂੰ ਮਿਲੇਗੀ Support .
Trump Endorsement Drop
Washington: ਅਮਰੀਕੀ ਰਾਸ਼ਟਰਪਤੀ Donald Trump ਨੇ ਸ਼ੁੱਕਰਵਾਰ ਰਾਤ ਇੱਕ ਵੱਡਾ ਰਾਜਨੀਤਿਕ ਧਮਾਕਾ ਕਰਦਿਆਂ Trump drops Marjorie Taylor Greene endorsement ਦਾ ਐਲਾਨ ਕਰ ਦਿੱਤਾ। ਟਰੰਪ ਨੇ ਆਪਣੇ Truth Social ਪਲੇਟਫਾਰਮ ‘ਤੇ Rep. Marjorie Taylor Greene ਨੂੰ “ranting lunatic” ਕਿਹਾ ਅਤੇ ਦੋਸ਼ ਲਾਇਆ ਕਿ ਉਹ “ਸ਼ਿਕਾਇਤਾਂ ਕਰਨ ਵਿੱਚ ਜ਼ਿਆਦਾ ਅਤੇ ਦੇਸ਼-ਹਿਤ ‘ਤੇ ਧਿਆਨ ਘੱਟ” ਲਗਾਂਦੀ ਹੈ।
ਟਰੰਪ ਨੇ ਲਿਖਿਆ ਕਿ ਗ੍ਰੀਨ ਬਹੁਤ ਸਾਰੇ ਲੋਕਾਂ ਨੂੰ ਕਹਿ ਰਹੀ ਹੈ ਕਿ “ਉਹ ਇਸ ਗੱਲ ਤੋਂ ਨਾਰਾਜ਼ ਹੈ ਕਿ ਮੈਂ ਉਸਦੇ ਫੋਨ ਕਾਲਾਂ ਦਾ ਜਵਾਬ ਨਹੀਂ ਦੇ ਰਿਹਾ।” ਟਰੰਪ ਨੇ ਚੇਤਾਵਨੀ ਦਿੱਤੀ ਕਿ ਉਹ 2026 ਦੀਆਂ midterm elections ਵਿੱਚ ਕਿਸੇ ਵੀ conservative primary ਚੈਲੇਂਜਰ ਨੂੰ ਆਪਣਾ “Complete and Unyielding Support” ਦੇਣਗੇ।Trump Endorsement Drop
ਟਰੰਪ ਨੇ ਦਿੱਤਾ ਨਵਾਂ ਨਿਕਨੇਮ — “Wacky Marjorie”
ਟਰੰਪ ਨੇ ਦਾਅਵਾ ਕੀਤਾ ਕਿ ਗ੍ਰੀਨ “Far Left” ਚਲੀ ਗਈ ਹੈ ਅਤੇ ਉਸਦੀ The View ‘ਤੇ appearance ਦਾ ਹਵਾਲਾ ਦਿੱਤਾ। ਟਰੰਪ ਨੇ ਕਿਹਾ ਕਿ ਗ੍ਰੀਨ ਨੂੰ ਨਵਾਂ ਨਿਕਨੇਮ ਉਹ ਦੇ ਰਹੇ ਹਨ — “Wacky Marjorie.”
Trump Endorsement Drop
ਗ੍ਰੀਨ, ਜੋ 2021 ਵਿੱਚ Congress ਵਿੱਚ ਆਉਣ ਤੋਂ ਬਾਅਦ ਤੋਂ ਟਰੰਪ ਦੀ ਸਭ ਤੋਂ ਵੱਡੀ ਸਮਰਥਕ ਰਹੀ ਹੈ, impeachment ਕੇਸਾਂ ਤੋਂ ਲੈ ਕੇ red states ਦੀਆਂ ਰੈਲੀਆਂ ਤੱਕ ਹਮੇਸ਼ਾ ਉਹਦੇ ਨਾਲ ਖੜੀ ਰਹੀ।
ਗੱਲਬਾਤ ਕਿਥੋਂ ਖਰਾਬ ਹੋਈ?
ਟਰੰਪ ਨੇ ਕਿਹਾ ਕਿ ਸਾਰਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਉਹਨੇ ਗ੍ਰੀਨ ਨੂੰ ਇੱਕ poll ਭੇਜੀ, ਜਿਸ ਵਿੱਚ ਦਿਖਾਇਆ ਗਿਆ ਕਿ ਉਹ Senate ਜਾਂ Governor ਦੇ elections ਨਹੀਂ ਜਿੱਤ ਸਕਦੀ।
ਟਰੰਪ ਨੇ ਤਨਜ਼ ਮਾਰਦਿਆਂ ਲਿਖਿਆ:
“ਮੇਰੇ ਕੋਲ 219 Congress Members, 53 Senators, 24 Cabinet Members ਅਤੇ ਲਗਭਗ 200 ਦੇਸ਼ ਹਨ… ਮੈਂ ਹਰ ਰੋਜ਼ ਇੱਕ ranting lunatic ਦੀ ਕਾਲ ਨਹੀਂ ਲੈ ਸਕਦਾ।”
ਮਰਜੋਰੀ ਟੇਲਰ ਗ੍ਰੀਨ ਦਾ ਤਿੱਖਾ ਜਵਾਬ
ਗ੍ਰੀਨ ਨੇ ਤੁਰੰਤ X ‘ਤੇ ਜਵਾਬ ਦਿੱਤਾ:
“President Trump ਨੇ ਮੇਰੇ ਉਤੇ ਝੂਠੇ ਦੋਸ਼ ਲਗਾਏ ਹਨ।”
ਉਹਨੇ ਆਪਣੇ ਕੁਝ text messages ਦੇ screenshots ਵੀ ਪੋਸਟ ਕੀਤੇ ਜਿਨ੍ਹਾਂ ‘ਤੇ ਉਹਦਾ ਕਹਿਣਾ ਹੈ ਕਿ ਟਰੰਪ ਨੂੰ “Epstein files” ਦੇ ਖੁਲਾਸੇ ਤੋਂ ਡਰ ਹੈ।
ਗ੍ਰੀਨ ਨੇ ਸਾਫ਼ ਕਿਹਾ:
“ਮੈਂ ਟਰੰਪ ਦੀ ਬਹੁਤ ਸਮਰਥਨ ਕੀਤੀ ਪਰ ਮੈਂ ਉਸਦੀ पूजा ਨਹੀਂ ਕਰਦੀ। ਮੈਂ ਆਪਣੇ District GA14 ਅਤੇ American people ਦੇ ਲਈ ਕੰਮ ਕਰਦੀ ਹਾਂ।”
Trump Endorsement Drop
ਟਰੰਪ ਦਾ ਤਿੱਖਾ ਹਮਲਾ ਜਾਰੀ
ਟਰੰਪ ਨੇ ਕਿਹਾ ਕਿ ਉਹਦੇ administration ਨੇ ਦੇਸ਼ ਨੂੰ “HOTTEST Country in the World” ਬਣਾਇਆ, ਪਰ ਗ੍ਰੀਨ ਸਿਰਫ਼ “COMPLAIN, COMPLAIN, COMPLAIN” ਕਰਦੀ ਹੈ।