GTA News Media

Top Info Bar
22.1°C Toronto Loading date...
World

ਟਰੰਪ ਨੇ ਐਲਾਨ ਕੀਤਾ—‘Third-World Countries’ ਤੋਂ Migration ਪੂਰੀ ਤਰ੍ਹਾਂ ਰੋਕੀ ਜਾਵੇਗੀ’

ਟਰੰਪ ਨੇ ਐਲਾਨ ਕੀਤਾ—‘Third-World Countries’ ਤੋਂ Migration ਪੂਰੀ ਤਰ੍ਹਾਂ ਰੋਕੀ ਜਾਵੇਗੀ’
Share this post via:

Trump migration pause: ਟਰੰਪ ਦਾ Third-World Migration ‘ਤੇ ਬੈਨ !

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਅਮਰੀਕਾ ਵਿੱਚ “ਸਾਰੇ Third-World Countries” ਤੋਂ ਆਉਣ ਵਾਲੀ Migration ਨੂੰ permanently pause ਕਰਣਗੇ। ਆਪਣੇ Truth Social ਪੋਸਟ ਵਿੱਚ ਟਰੰਪ ਨੇ ਦਾਅਵਾ ਕੀਤਾ ਕਿ Trump migration pause ਨਾਲ ਅਮਰੀਕੀ ਸਿਸਟਮ ਨੂੰ “ਮੁੜ ਸੰਭਲਣ ਦਾ ਸਮਾਂ” ਮਿਲੇਗਾ ਕਿਉਂਕਿ ਉਹਨਾਂ ਦੇ ਅਨੁਸਾਰ ਪਿਛਲੀਆਂ ਨੀਤੀਆਂ ਨੇ ਅਮਰੀਕੀ ਜੀਵਨ-ਮਾਪਦੰਡਾਂ ਨੂੰ ਨੁਕਸਾਨ ਪਹੁੰਚਾਇਆ ਹੈ।

ਟਰੰਪ ਦੇ ਇਹ ਟਿੱਪਣੀਆਂ ਇੱਕ ਦਿਨ ਬਾਅਦ ਸਾਹਮਣੇ ਆਈਆਂ, ਜਦੋਂ ਵਾਸ਼ਿੰਗਟਨ ਡੀ.ਸੀ. ਵਿੱਚ ਇੱਕ ਅਫ਼ਗਾਨ ਨਾਗਰਿਕ ਉੱਤੇ ਦੋ National Guard ਮੈਂਬਰਾਂ ਨੂੰ ਗੋਲੀ ਮਾਰਣ ਦਾ ਦੋਸ਼ ਲੱਗਿਆ, ਜਿਸ ਵਿੱਚ ਇੱਕ ਦੀ ਮੌਤ ਹੋ ਗਈ। ਟਰੰਪ ਨੇ ਇਸ ਘਟਨਾ ਨੂੰ ਅਮਰੀਕਾ ਲਈ “ਵੱਡਾ ਸੁਰੱਖਿਆ ਖ਼ਤਰਾ” ਦੱਸਿਆ।

ਇਮੀਗ੍ਰੇਸ਼ਨ ‘ਤੇ ਆਪਣੇ ਪਹਿਲਾਂ ਹੀ ਕੜੇ ਰੁਖ ਨੂੰ ਹੋਰ ਤਿੱਖਾ ਕਰਦਿਆਂ, ਟਰੰਪ ਨੇ ਕਿਹਾ ਕਿ ਉਹ ਹਰ ਉਹ ਵਿਦੇਸ਼ੀ ਨੂੰ ਦੇਸ਼ ਤੋਂ ਕੱਢ ਦੇਣਗੇ “ਜੋ ਇੱਥੇ belong ਨਹੀਂ ਕਰਦਾ।” ਇਸ ਦੇ ਨਾਲ ਹੀ Afghan ਇਮੀਗ੍ਰੇਸ਼ਨ ਕੇਸਾਂ ਦੀ ਪ੍ਰੋਸੈਸਿੰਗ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਹੈ।

USCIS ਨੇ ਵੀ ਘੋਸ਼ਣਾ ਕੀਤੀ ਕਿ ਉਹ 19 ਦੇਸ਼ਾਂ ਤੋਂ ਆਏ ਇਮੀਗ੍ਰੈਂਟਾਂ ਦੇ Green Cards ਨੂੰ ਦੁਬਾਰਾ ਚੈਕ ਕਰੇਗੀ। ਇਸ ਵਿੱਚ Afghanistan, Cuba, Haiti, Iran, Somalia ਅਤੇ Venezuela ਵਰਗੇ ਦੇਸ਼ ਸ਼ਾਮਲ ਹਨ। ਹਾਲਾਂਕਿ, ਵਿਭਾਗ ਨੇ ਇਹ ਨਹੀਂ ਦੱਸਿਆ ਕਿ ਦੁਬਾਰਾ ਜਾਂਚ ਕਿਵੇਂ ਹੋਵੇਗੀ।

ਟਰੰਪ ਨੇ ਆਪਣੇ ਪੋਸਟ ਵਿੱਚ ਇਹ ਵੀ ਕਿਹਾ ਕਿ Third-World refugees ਨੇ “ਅਮਰੀਕਾ ਵਿੱਚ social dysfunction ਪੈਦਾ ਕੀਤੀ ਹੈ” ਅਤੇ ਉਹ ਉਹਨਾਂ ਸਾਰੇ ਵਿਦੇਸ਼ੀਆਂ ਨੂੰ ਹਟਾਉਣਗੇ “ਜੋ ਦੇਸ਼ ਲਈ net asset ਨਹੀਂ ਹਨ।”

ਟਰੰਪ ਦੀਆਂ ਇਹ ਗੱਲਾਂ ਤੀਖੇ ਸ਼ਬਦਾਂ ਨਾਲ ਭਰੀਆਂ ਸਨ, ਜਿਸ ਵਿੱਚ ਉਸਨੇ Minnesota ਰਾਜ ਨੂੰ Somali refugees ਦੁਆਰਾ “ਟੇਕਓਵਰ” ਕਰਨ ਵਾਲੀ ਟਿੱਪਣੀ ਵੀ ਕੀਤੀ।

Trump migration pause: ਟਰੰਪ ਦਾ Third-World Migration ‘ਤੇ ਬੈਨ !

Trump migration pause ਦੇ ਐਲਾਨ ਤੋਂ ਬਾਅਦ, ਇਮੀਗ੍ਰੇਸ਼ਨ ਮਾਹਰਾਂ ਨੇ ਕਿਹਾ ਕਿ ਇਹ ਸਾਰਾ ਕੁਝ Migrants ਨੂੰ “scapegoat” ਬਣਾਉਣ ਦੀ ਕੋਸ਼ਿਸ਼ ਹੈ, ਖ਼ਾਸ ਕਰਕੇ ਜਦੋਂ ਕਿ ਵਾਸ਼ਿੰਗਟਨ ਹਮਲੇ ਦੀ ਮੋਟੀਵੇਸ਼ਨ ਹਾਲੇ ਤੱਕ ਪਤਾ ਨਹੀਂ ਲੱਗੀ।

ਘਟਨਾ ਦੇ ਦੋਸ਼ੀ ਰਹਮਾਨੁੱਲਾ ਲਕਾਨਵਾਲ 2021 ਵਿੱਚ ਅਮਰੀਕਾ ਆਇਆ ਸੀ, ਜਿਸਨੂੰ US withdrawal ਤੋਂ ਬਾਅਦ Afghan ਸਹਿਯੋਗੀਆਂ ਦੀ ਰੱਖਿਆ ਲਈ ਬਣਾਈ ਗਈ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਲਿਆਂਦਾ ਗਿਆ ਸੀ। ਉਹ 2024 ਵਿੱਚ asylum ਲਈ apply ਕੀਤਾ ਸੀ ਜੋ ਇਸ ਸਾਲ ਮਨਜ਼ੂਰ ਹੋਇਆ।

ਟਰੰਪ ਨੇ ਇਸ ਹਮਲੇ ਨੂੰ “act of terror” ਕਿਹਾ ਅਤੇ ਪੁਸ਼ਟੀ ਕੀਤੀ ਕਿ ਗੋਲੀਬਾਰੀ ‘ਚ ਜ਼ਖ਼ਮੀ National Guard ਮੈਂਬਰ Sarah Beckstrom ਦੀ ਮੌਤ ਹੋ ਗਈ ਹੈ ਜਦਕਿ ਦੂਜਾ ਮੈਂਬਰ Andrew Wolfe ਜ਼ਿੰਦਗੀ ਲਈ ਲੜ ਰਿਹਾ ਹੈ।