GTA News Media

Top Info Bar
22.1°C Toronto Loading date...
World

Twitter ਨੇ ਪਾਲਿਸੀ ‘ਚ ਕੀਤਾ ਨਵਾ ਬਦਲਾਅ, ਲਗਾਈ ਗਈ ਇਹ ਪਾਬੰਦੀ

Twitter ਨੇ ਪਾਲਿਸੀ ‘ਚ ਕੀਤਾ ਨਵਾ ਬਦਲਾਅ, ਲਗਾਈ ਗਈ ਇਹ ਪਾਬੰਦੀ
Share this post via:

ਟਵਿਟਰ ਦੇ ਸੀ.ਈ.ਓ. ਦਾ ਅਹੁਦਾ ਸੰਭਾਲਦੇ ਹੀ ਪਰਾਗ ਅਗਰਵਾਲ ਐਕਸ਼ਨ ਮੋਡ ਵਿੱਚ ਆ ਗਏ ਹਨ। ਅਗਰਵਾਲ ਨੇ ਕੰਪਨੀ ਦੀ ਸੇਫਟੀ ਪਾਲਿਸੀ ਦਾ ਵਿਸਤਾਰ ਕੀਤਾ ਹੈ ਜਿਸ ਨੂੰ ਇਸ ਸਾਲ ‘ਚ ਹੀ ਸਤੰਬਰ ਵਿੱਚ ਲਾਗੂ ਕੀਤਾ ਗਿਆ ਸੀ। ਟਵਿਟਰ ਦੇ ਸੇਫਟੀ ਮੋਡ ਅਨੁਸਾਰ ਨਿੱਜੀ ਤਸਵੀਰਾਂ ਤੇ ਵੀਡੀਓ ਨੂੰ ਬਿਨਾਂ ਇਜਾਜ਼ਤ ਸ਼ੇਅਰ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ।ਤੇ ਇਸ ਪਾਲਿਸੀ ਦਾ ਉਲੰਘਣ ਕਰਨ ਤੇ 7 ਦਿਨਾਂ ਤਕ ਅਕਾਊਂਟ ਨੂੰ ਅਸਥਾਈ ਤੌਰ ਤੇ ਬਲਾਕ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਤੇ ਕਿਸੇ ਵਿਅਕਤੀ ਦੀ ਇਜਾਜ਼ਤ ਦੇ ਬਿਨਾਂ ਫੋਟੋ ਤੇ ਵੀਡੀਓ ਨੂੰ ਸ਼ੇਅਰਿੰਗ ਵਾਲੇ ਪੋਸਟ ਨੂੰ ਹਟਾਇਆ ਜਾ ਸਕਦਾ ਹੈ।ਪਰ ਇਹ ਪਾਲਿਸੀ ਮਸ਼ਹੂਰ ਹਸਤੀਆਂ ਅਤੇ ਮਾਹਿਰਾਂ ਤੇ ਲਾਗੂ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦੇ ਟਵੀਟ ਨੂੰ ਜਨਤਕ ਹਿੱਤ ਲਈ ਮੰਨਿਆ ਜਾਂਦਾ ਹੈ।

ਕਿਸ ਕਾਰਨ ਲਾਗੂ ਕੀਤੇ ਗਏ ਨਵੇਂ ਨਿਯਮ

ਕੰਪਨੀ ਅਨੁਸਾਰ, ਬਿਨਾਂ ਇਜਾਜ਼ਤ ਨਿੱਜੀ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ‘ਚ ਲੋਕ ਨਿੱਜੀ ਤਸਵੀਰਾਂ-ਵੀਡੀਓ ਸ਼ੇਅਰ ਕਰਕੇ ਮਾਨਸਿਕ ਤੇ ਸਰੀਰਕ ਤੌਰ ਤੇ ਤੰਗ-ਪ੍ਰੇਸ਼ਾਨ ਕਰਦੇ ਹਨ। ਮਾਈਕ੍ਰੋ ਬਲਾਗਿੰਗ ਪਲੇਟਫਾਰਮ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਹਰਕਤ ਨੂੰ ਅਪਰਾਧ ਮੰਨਿਆ ਜਾਵੇਗਾ।ਤੇ ਬਿਨਾਂ ਇਜਾਜ਼ਤ ਕਿਸੇ ਦੀ ਫੋਟੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਸਰੀਰਕ ਅਤੇ ਇਮੋਸ਼ਨਲ ਨੁਕਸਾਨ ਪਹੁੰਚਾਉਣ ਵਰਗਾ ਹੈ।ਟਵਿਟਰ ਨੇ ਕਿਹਾ ਕਿ ਜੇ ਕਿਸੇ ਅਜਿਹੇ ਪੋਸਟ ਖ਼ਿਲਾਫ਼ ਰਿਪੋਰਟ ਮਿਲਦੀ ਹੈ ਤਾਂ ਤੁਰੰਤ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ।