GTA News Media

Top Info Bar
22.1°C Toronto Loading date...
World

ਨਾਈਜੀਰੀਆ ਵਿੱਚ IS ਖ਼ਿਲਾਫ਼ US ਹਵਾਈ ਹਮਲੇ, ਕਈ ਮੌਤਾਂ ਦਾ ਦਾਅਵਾ !

ਨਾਈਜੀਰੀਆ ਵਿੱਚ IS ਖ਼ਿਲਾਫ਼ US ਹਵਾਈ ਹਮਲੇ, ਕਈ ਮੌਤਾਂ ਦਾ ਦਾਅਵਾ !
Share this post via:

US strikes ਨਾਲ ਨਾਈਜੀਰੀਆ ਵਿੱਚ IS ਦੇ ਕੈਂਪ ਤਬਾਹ !

ਅਮਰੀਕਾ ਨੇ ਨਾਈਜੀਰੀਆ ਦੇ ਉੱਤਰ-ਪੱਛਮੀ ਹਿੱਸੇ ਵਿੱਚ US strikes ਕਰਕੇ Islamic State (IS) ਨਾਲ ਜੁੜੇ ਅੱਤਵਾਦੀਆਂ ਦੇ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਫੌਜ ਮੁਤਾਬਕ, ਇਹ ਹਮਲੇ Sokoto ਰਾਜ ਵਿੱਚ ਕੀਤੇ ਗਏ, ਜੋ ਨਾਈਜਰ ਦੀ ਸਰਹੱਦ ਨਾਲ ਲੱਗਦਾ ਹੈ।

US ਫੌਜ ਨੇ ਕਿਹਾ ਕਿ ਸ਼ੁਰੂਆਤੀ ਅੰਕਲਣ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ “ਕਈ” ਅੱਤਵਾਦੀ ਮਾਰੇ ਗਏ ਹਨ। ਅਮਰੀਕੀ ਰਾਸ਼ਟਰਪਤੀ Donald Trump ਨੇ ਕ੍ਰਿਸਮਿਸ ਦੇ ਦਿਨ ਕੀਤੇ ਗਏ ਹਮਲਿਆਂ ਨੂੰ “ਤਾਕਤਵਰ ਅਤੇ ਘਾਤਕ” ਕਰਾਰ ਦਿੰਦਿਆਂ IS ਨੂੰ “ਦਹਿਸਤਗਰਦ ਗੁੰਡੇ” ਕਿਹਾ।

Trump ਨੇ ਦਾਅਵਾ ਕੀਤਾ ਕਿ ਇਹ ਗਰੁੱਪ ਨਿਰਦੋਸ਼ ਲੋਕਾਂ, ਖ਼ਾਸ ਕਰਕੇ ਇਸਾਈਆਂ, ਨੂੰ ਨਿਸ਼ਾਨਾ ਬਣਾ ਰਿਹਾ ਸੀ। ਹਾਲਾਂਕਿ, ਨਾਈਜੀਰੀਆ ਦੇ ਵਿਦੇਸ਼ ਮੰਤਰੀ Yusuf Maitama Tuggar ਨੇ BBC ਨੂੰ ਦੱਸਿਆ ਕਿ ਇਹ ਇੱਕ ਸਾਂਝਾ ਆਪ੍ਰੇਸ਼ਨ ਸੀ ਅਤੇ ਇਸਦਾ ਕਿਸੇ ਵੀ ਧਰਮ ਨਾਲ ਕੋਈ ਸਬੰਧ ਨਹੀਂ ਹੈ।

ਉਨ੍ਹਾਂ ਕਿਹਾ ਕਿ ਹਮਲੇ ਕਾਫ਼ੀ ਸਮੇਂ ਤੋਂ ਯੋਜਨਾ ਅਧੀਨ ਸਨ ਅਤੇ ਨਾਈਜੀਰੀਆ ਵੱਲੋਂ ਦਿੱਤੀ ਗਈ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੀਤੇ ਗਏ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਅਗਲੇ ਦਿਨਾਂ ਵਿੱਚ ਹੋਰ ਹਮਲੇ ਵੀ ਹੋ ਸਕਦੇ ਹਨ।

ਨਾਈਜੀਰੀਆ ਕਈ ਸਾਲਾਂ ਤੋਂ Boko Haram ਅਤੇ IS ਨਾਲ ਜੁੜੀਆਂ ਹੋਰ ਟੋਲੀਆਂ ਖ਼ਿਲਾਫ਼ ਲੜਾਈ ਲੜ ਰਿਹਾ ਹੈ, ਹਾਲਾਂਕਿ ਜ਼ਿਆਦਾਤਰ ਹਿੰਸਾ ਦੇ ਮਾਮਲੇ ਦੇਸ਼ ਦੇ ਉੱਤਰ-ਪੂਰਬੀ ਇਲਾਕਿਆਂ ਵਿੱਚ ਰਹੇ ਹਨ।

US strikes ਨਾਲ ਨਾਈਜੀਰੀਆ ਵਿੱਚ IS ਦੇ ਕੈਂਪ ਤਬਾਹ !

ਵਿਸ਼ਲੇਸ਼ਕਾਂ ਮੁਤਾਬਕ, Sokoto ਵਿੱਚ ਨਿਸ਼ਾਨਾ ਬਣਾਈ ਗਈ ਟੋਲੀ IS ਨਾਲ ਜੁੜੀ ਇੱਕ ਨਵੀਂ ਟਹਿਣੀ ਹੋ ਸਕਦੀ ਹੈ, ਜੋ ਪਿਛਲੇ ਕੁਝ ਸਾਲਾਂ ਵਿੱਚ Sahel ਖੇਤਰ ਤੋਂ ਨਾਈਜੀਰੀਆ ਵਿੱਚ ਸਰਗਰਮ ਹੋਈ ਹੈ।

ਅਮਰੀਕੀ ਰੱਖਿਆ ਮੰਤਰੀ Pete Hegseth ਨੇ ਨਾਈਜੀਰੀਆ ਸਰਕਾਰ ਦੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਨਾਈਜੀਰੀਆ ਦੇ ਵਿਦੇਸ਼ ਮੰਤਰਾਲੇ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਸਮੇਤ ਅੰਤਰਰਾਸ਼ਟਰੀ ਸਾਥੀਆਂ ਨਾਲ ਸੁਰੱਖਿਆ ਸਹਿਯੋਗ ਜਾਰੀ ਰਹੇਗਾ।