ਫੈਡਰਲ ਸਰਕਾਰ ਤੋਂ ਬਹੁਤੇ ਓਨਟਾਰੀਓ ਵਾਸੀਆਂ ਨੂੰ ਅੱਜ ਮਿਲੇਗੀ ਕਲਾਈਮੇਟ ਪੇਅਮੈਂਟ
Ontario: Millions of Ontarians can expect to get some extra cash from the federal government on Friday. The payments issued on July 15 will go to individuals in Ontario, Alberta, Saskatchewan, and Manitoba, who are at least 19 years of age. Other provinces have the funds directed back to the provincial government.
The amount of the payment is based on a person’s family situation. Eligible Ontarians can expect to receive an annual credit of $373, plus $186 for a spouse or common-law partner, and $93 for each child under 19. A annual rebate of $186 will be issued for the first child of a single-parent family. Those living in selected rural areas will receive an additional 10 percent.
ਓਨਟਾਰੀਓ : ਸ਼ੁੱਕਰਵਾਰ ਨੂੰ ਕਈ ਮਿਲੀਅਨ ਓਨਟਾਰੀਓ ਵਾਸੀ ਫੈਡਰਲ ਸਰਕਾਰ ਤੋਂ ਥੋੜ੍ਹਾ ਵਾਧੂ ਕੈਸ਼ ਹਾਸਲ ਕਰਨ ਦੀ ਉਮੀਦ ਕਰ ਸਕਦੇ ਹਨ।ਕਲਾਈਮੇਟ ਐਕਸ਼ਨ ਇਨਸੈਂਟਿਵ ਪੇਅਮੈਂਟ (ਸੀਏਆਈਪੀ) ਦੇ ਪਹਿਲੇ ਗੇੜ ਵਿੱਚ ਫੈਡਰਲ ਸਰਕਾਰ ਦੀ ਕਾਰਬਨ ਪ੍ਰਾਈਸ ਪਹਿਲਕਦਮੀ ਦੀ ਲਾਗਤ ਦੀ ਭਰਪਾਈ ਟੈਕਸ ਫੌਰੀ ਛੋਟ ਯੋਗ ਰੈਜ਼ੀਡੈਂਟਸ ਦੇ ਖਾਤਿਆਂ ਵਿੱਚ ਆਪਣੇ ਆਪ ਪੈ ਜਾਵੇਗੀ। ਇਹ ਅਦਾਇਗੀ 15 ਜੁਲਾਈ ਨੂੰ ਓਨਟਾਰੀਓ, ਅਲਬਰਟਾ, ਸਸਕੈਚਵਨ, ਮੈਨੀਟੋਬਾ ਦੇ ਉਨ੍ਹਾਂ ਲੋਕਾਂ ਨੂੰ ਹੋਵੇਗੀ ਜਿਹੜੇ ਘੱਟੋ ਘੱਟ 19 ਸਾਲ ਦੇ ਹਨ।ਹੋਰਨਾਂ ਪ੍ਰੋਵਿੰਸਾ ਕੋਲ ਫੰਡ ਹਨ ਜਿਹੜੇ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਮੁੜ ਭੇਜੇ ਗਏ ਹਨ।
ਕਲਾਈਮੇਟ ਐਕਸ਼ਨ ਇੰਸੈਂਟਿਵ ਪਹਿਲਾਂ ਰਿਫੰਡੇਬਲ ਟੈਕਸ ਕ੍ਰੈਡਿਟ ਸੀ ਜਿਹੜਾ ਇਨਕਮ ਟੈਕਸ ਰਿਟਰਨਜ਼ ਉੱਤੇ ਕਲੇਮ ਕੀਤਾ ਜਾਂਦਾ ਸੀ ਪਰ ਹੁਣ ਇਹ ਪੇਅਮੈਂਟ ਸਾਲ ਵਿੱਚ ਚਾਰ ਵਾਰੀ ਆਟੋਮੈਟਿਕਲੀ ਜਾਰੀ ਕੀਤੀ ਜਾਵੇਗੀ।ਇਸ ਪੇਅਮੈਂਟ ਦੀ ਰਕਮ ਸਬੰਧਤ ਵਿਅਕਤੀ ਦੇ ਪਰਿਵਾਰ ਦੀ ਹਾਲਤ ਉੱਤੇ ਨਿਰਭਰ ਹੋਵੇਗੀ।ਯੋਗ ਓਨਟਾਰੀਓ ਵਾਸੀਆਂ ਨੂੰ ਸਾਲਾਨਾ 37.3 ਡਾਲਰ ਕ੍ਰੈਡਿਟ ਵਜੋਂ, ਪਲੱਸ ਪਤੀ/ਪਤਨੀ ਜਾਂ ਕਾਮਨ ਲਾਅ ਪਾਰਟਨਰ ਲਈ 186 ਡਾਲਰ, 19 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ 93 ਡਾਲਰ ਮਿਲਣਗੇ। ਸਿੰਗਲ ਮਾਂ-ਪਿਓ ਵਾਲੇ ਪਰਿਵਾਰ ਦੇ ਪਹਿਲੇ ਬੱਚੇ ਨੂੰ 186 ਡਾਲਰ ਸਾਲਾਨਾ ਛੋਟ ਮਿਲੇਗੀ।ਚੋਣਵੇਂ ਪੇਂਡੂ ਖੇਤਰਾਂ ਵਿੱਚ ਰਹਿਣ ਵਾਲਿਆਂ ਨੂੰ 10 ਫੀ ਸਦੀ ਵਾਧੂ ਮਿਲਣਗੇ।