ਨਾਈਟ ਕਲੱਬ ‘ਚ ਗੋਲੀ ਲੱਗਣ ਨਾਲ ਪੰਜਾਬੀ ਵਿਅਕਤੀ ਦੀ ਹਸਪਤਾਲ ‘ਚ ਮੌਤ
Toronto police said that one of the two people who were shot at the King Street nightclub over the weekend died in hospital today.
Just after 3:30 a.m. on July 17, two people were shot at the EFS Social Club, located at 647 King Street West near Bathurst Street. Police found two people injured inside the club. A 26-year-old man was taken to hospital with life-threatening injuries, while a 24-year-old woman was transported to hospital with serious injuries.
The man died in hospital on Monday evening. The police have identified the deceased as 26-year-old Pradeep Brar. He was from Brampton. The woman has since been treated and released.
There is no information about suspects in the case so far.
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਵੀਕੈਂਡ ਉੱਤੇ ਕਿੰਗ ਸਟਰੀਟ ਨਾਈਟਕਲੱਬ ਵਿੱਚ ਜਿਨ੍ਹਾਂ ਦੋ ਵਿਅਕਤੀਆਂ ਨੂੰ ਗੋਲੀ ਮਾਰੀ ਗਈ ਸੀ ਉਨ੍ਹਾਂ ਵਿੱਚੋਂ ਇੱਕ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ।
ਜਿ਼ਕਰਯੋਗ ਹੈ ਕਿ 17 ਜੁਲਾਈ ਨੂੰ ਤੜ੍ਹਕੇ 3:30 ਵਜੇ ਤੋਂ ਠੀਕ ਬਾਅਦ ਬਾਥਰਸਟ ਸਟਰੀਟ ਨੇੜੇ 647 ਕਿੰਗ ਸਟਰੀਟ ਵੈਸਟ ਉੱਤੇ ਸਥਿਤ ਈਐਫਐਸ ਸੋਸ਼ਲ ਕਲੱਬ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਕਲੱਬ ਦੇ ਅੰਦਰੋਂ ਦੋ ਵਿਅਕਤੀਆਂ ਨੂੰ ਜ਼ਖ਼ਮੀ ਪਾਇਆ। ਇੱਕ 26 ਸਾਲਾ ਵਿਅਕਤੀ ਨੂੰ ਨਾਜੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਦਕਿ 24 ਸਾਲਾ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਸੋਮਵਾਰ ਸ਼ਾਮ ਨੂੰ ਪੁਰਸ਼ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ 26 ਸਾਲਾ ਪ੍ਰਦੀਪ ਬਰਾੜ ਵਜੋਂ ਕੀਤੀ ਗਈ ਹੈ । ਉਹ ਬਰੈਂਪਟਨ ਦਾ ਹੀ ਰਹਿਣ ਵਾਲਾ ਸੀ।ਮਹਿਲਾ ਦਾ ਇਲਾਜ ਕੀਤੇ ਜਾਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਫਿਲਹਾਲ ਇਸ ਮਾਮਲੇ ‘ਚ ਸ਼ੱਕੀ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।