ਮਿਸਰ ਦੇ ਦੱਖਣੀ ਪ੍ਰਾਂਤ ਮਿਨੀਆ ਨੇੜੇ ਮੰਗਲਵਾਰ ਨੂੰ ਇੱਕ ਕਾਰ ਹਾਦਸੇ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ 33 ਜ਼ਖਮੀ ਹੋ ਗਏ।
ਮਿਨੀਆ ਵਿੱਚ ਸਥਾਨਕ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਸਵੇਰੇ ਵਾਪਰਿਆ ਜਦੋਂ ਇੱਕ ਯਾਤਰੀ ਬੱਸ ਨੇ ਰਾਜਧਾਨੀ ਕਾਹਿਰਾ ਨੂੰ ਦੇਸ਼ ਦੇ ਦੱਖਣ ਨਾਲ ਜੋੜਨ ਵਾਲੇ ਇੱਕ ਰਾਜਮਾਰਗ ਉੱਤੇ ਇੱਕ ਰੁਕੇ ਹੋਏ ਟ੍ਰੇਲਰ ਟਰੱਕ ਨੂੰ ਟੱਕਰ ਮਾਰ ਦਿੱਤੀ। ਬੱਸ ਕਾਹਿਰਾ ਵੱਲ ਜਾ ਰਹੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਚਾਲਕ ਸੜਕ ਕਿਨਾਰੇ ਟਾਇਰ ਬਦਲ ਰਹੇ ਸਨ, ਜਦੋਂ ਬੱਸ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ
ਜ਼ਖਮੀਆਂ ਨੂੰ ਮਿਨੀਆ ਦੇ ਹਸਪਤਾਲਾਂ ‘ਚ ਪਹੁੰਚਾਉਣ ਲਈ ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ।