ਵੱਡੀ ਖਬਰ: ਨਵਜੋਤ ਸਿੱਧੂ ਦੇ ਸਲਾਹਕਾਰ ਪਿਆਰੇ ਲਾਲ ਗਰਗ ਨੇ ਵੀ ਦਿੱਤਾ ਅਸਤੀਫਾ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਹੋਰ ਲੱਗਾ ਝਟਕਾ।ਕਿਉਕਿ ਨਵਜੋਤ ਸਿੱਧੂ ਦੇ ਸਲਾਹਕਾਰ ਰਹੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ: ਪਿਆਰੇ ਲਾਲ ਗਰਗ ਨੇ ਸਲਾਹਕਾਰ ਵਜੋਂ ਨਿਯੁਕਤ ਹੋਣ ਦੀ ਆਪਣੀ ਸਹਿਮਤੀ ਵਾਪਸ ਲੈ ਲਈ ਹੈ।ਦੱਸ ਦਈਏ ਕਿ ਪਿਆਰੇ ਲਾਲ ਗਰਗ ਤੋ ਪਹਿਲਾਂ ਵੀ ਸਿੱਧੂ ਦੇ ਇਕ ਹੋਰ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵੀ ਵਿਵਾਦ ਹੋਣ ਤੋਂ ਬਾਅਦ ਆਪਣਾ ਅਹੁਦਾ ਛੱਡ ਗਏ ਸਨ।
ਦੱਸਣਯੋਗ ਹੈ ਕਿ ,ਆਪਣੇ ਅਸਤੀਫਾ ਪੱਤਰ ‘ਚ ਡਾ: ਗਰਗ ਨੇ ਕਿਹਾ ਕਿ ਸਿੱਧੂ ਇੱਕ ਅਜਿਹੇ ਨੇਤਾ ਹਨ ਜੋ ਕਾਂਗਰਸ ਲਈ ਇੱਕ ਨਵੀਂ ਵਿਚਾਰਧਾਰਾ ਲੈ ਕੇ ਆਏ ਹਨ, ਪਰ ਉਨ੍ਹਾਂ ਨੂੰ ਦੇਸ਼ ‘ਚੋਂ ਕੱਢਣ ਲਈ ਉਨ੍ਹਾਂ ਵਿਰੁੱਧ ਬਹੁਤ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਅਜਿਹੇ ਲੋਕ ਸਿੱਧੂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕਰ ਰਹੇ ਹਨ। ਇਸ ਕਰਕੇ, ਮੈਂ ਉਸ ਸਹਿਮਤੀ ਨੂੰ ਵਾਪਸ ਲੈਣਾ ਚਾਹੁੰਦਾ ਹਾਂ ਜੋ ਉਨ੍ਹਾਂ ਨੇ ਸਲਾਹਕਾਰ ਬਣਨ ਲਈ ਆਪਣੀ ਤਰਫੋਂ ਦਿੱਤੀ ਸੀ।