GTA News Media

Top Info Bar
22.1°C Toronto Loading date...
Punjab

ਭਾਰਤ ’ਚ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਅਮਰੀਕਾ ਦੀਆਂ 5 Top ਕੰਪਨੀਆਂ ਨੇ, ਕੰਪਨੀਆਂ ਦੇ CEO ਨੇ ਕੀਤੀ PM ਮੋਦੀ ਨਾਲ ਮੁਲਾਕਾਤ

ਭਾਰਤ ’ਚ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਅਮਰੀਕਾ ਦੀਆਂ 5 Top ਕੰਪਨੀਆਂ ਨੇ, ਕੰਪਨੀਆਂ ਦੇ CEO ਨੇ ਕੀਤੀ PM ਮੋਦੀ ਨਾਲ ਮੁਲਾਕਾਤ
Share this post via:

ਵਾਸ਼ਿੰਗਟਨ –ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੇ ਹਨ।ਬੀਤੇ ਦਿਨ ਵੀਰਵਾਰ ਨੂੰ ਉਨ੍ਹਾਂ ਨੇ ਅਮਰੀਕਾ ਦੀਆਂ 5 ਟਾਪ ਕੰਪਨੀਆਂ ਦੇ ਸੀ. ਈ. ਓ. ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਉਹਨਾ ਨੂੰ ਭਾਰਤ ਵਿੱਚ ਉਨ੍ਹਾਂ ਦੇ ਕਿੱਤੇ ਦੇ ਲਈ ਸੰਭਾਵਨਾਵਾਂ ਬਾਰੇ ਦੱਸਿਆ ਤੇ ਉਨ੍ਹਾਂ ਨਾਲ ਆਪਣੀ ਉਮੀਦਾਂ ਦੇ ਬਾਰੇ ਵੀ ਗੱਲਬਾਤ ਕੀਤੀ। ਤੇ ਆਖਰ ‘ਚ ਅਮਰੀਕਾ ਕੰਪਨੀਆਂ ਦੇ ਸੀ. ਈ. ਓਜ਼ ਨੇ ਮੰਨਿਆ ਕਿ ਭਾਰਤ ਵਿੱਚ ਕੰਮ ਕਰਨ ਦੇ ਚਾਹਵਾਨ ਹਨ। ਪ੍ਰਧਾਨ ਮੰਤਰੀ ਨੇ ਸਾਰੇ ਸੀ. ਈ. ਓਜ਼ ਨੂੰ ਵਾਰੀ-ਵਾਰੀ ਪੂਰੇ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਹਰ ਸੰਭਵ ਸਹੂਲਤ ਮੁਹੱਈਆ ਕਰਾਉਣ ਦਾ ਭਰੋਸਾ ਵੀ ਦਿੱਤਾ।

ਭਾਰਤ ਵਿਚ ਨਿਵੇਸ਼ ਕਰੇਗੀ ਐਡੋਬ

ਐਡੋਬ ਕੰਪਨੀ ਦੇ ਚੇਅਰਮੈਨ ਨਾਲ ਮੋਦੀ ਦੀ ਮੁਲਾਕਾਤ ਸਿੱਖਿਆ, ਸਿਹਤ ਅਤੇ ਰਿਸਰਚ ਦੇ ਖੇਤਰ ਵਿੱਚ ਟੈਕਨਾਲੌਜੀ ਨੂੰ ਉਤਸ਼ਾਹ ਦੇਣ ਤੇ ਚਰਚਾ ਹੋਈ। ਇਸ ਮੁੱਦੇ ਤੇ ਵੀ ਗੱਲ ਹੋਈ ਕਿ ਭਾਰਤ ਦੇ ਨੌਜਵਾਨ ਕਿੰਨੀ ਤੇਜ਼ੀ ਨਾਲ ਸਟਾਰਟਅਪ ਸੈਕਟਰ ਨੂੰ ਮਜ਼ਬੂਤ ਕਰ ਰਹੇ ਹਨ।ਐਡੋਬ ਕੰਪਨੀ ਨੇ ਭਾਰਤ ਵਿੱਚ ਨਿਵੇਸ਼ ਕਰਨ ਦੀ ਇੱਛਾ ਜਾਹਿਰ ਕੀਤੀ। ਐਡੋਬ ਅਸਲ ‘ਚ ਕੰਪਿਊਟਰ ਸਾਫਟਵੇਅਰ ਕੰਪਨੀ ਹੈ।ਤੇ ਇਹ ਕੰਪਨੀ ਮਲਟੀਮੀਡੀਆ ਸਾਫਟਵੇਅਰ ਦਾ ਪ੍ਰੋਡਕਸ਼ਨ ਕਰਦੀ ਹੈ।

ਫਰਸਟ ਸੋਲਰ ਕੰਪਨੀ ,ਸੋਲਰ ਪਾਵਰ ਉਪਕਰਣ ਬਣਾ ਸਕਦੀ ਹੈ

ਫਰਸਟ ਸੋਲਰ ਕੰਪਨੀ ਦੇ ਸੀ. ਈ. ਓ. ਮਾਰਕ ਵਿਡਮਾਰ ਨਾਲ ਮੁਲਾਕਾਤ ਵਿੱਚ ਮੋਦੀ ਨੇ ਵਿਡਮਾਰ ਨੂੰ ਭਾਰਤ ਵਿਚ ਰਿਿਨਊਏਬਲ ਐਨਰਜੀ ਦੇ ਖੇਤਰ ’ਚ ਹੋ ਰਹੇ ਕੰਮ ਬਾਰੇ ਵਿਸਥਾਰ ਪੂਰਵਕ ਦੱਸਿਆ। ਫਰਸਟ ਸੋਲਰ ਕੰਪਨੀ ਸੋਲਰ ਪੈਨਲ ਨਿਰਮਾਣ ਕਰਨ ਤੋਂ ਬਿਨਾ ਪੀ. ਵੀ. ਪਾਵਰ ਪਲਾਂਟਸ ਨਾਲ ਜੁਡ਼ੀਆਂ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ।

ਕਵਾਲਕਾਮ ਦੀ 5-ਜੀ ਅਤੇ ਸੈਮੀ ਕੰਡਕਟਰ ਵਿੱਚ ਇੱਛਾ

ਮੋਦੀ ਨੇ ਕਵਾਲਕਾਮ ਦੇ ਸੀ.ਈ.ਓ. ਕਰਿਸਟਿਆਨੋ ਨੂੰ ਭਾਰਤ ਵਿੱਚ ਮਿਲਣ ਵਾਲੇ ਮੌਕਿਆਂ ਬਾਰੇ ਦੱਸਿਆ।ਕਰਿਸਟਿਆਨੋ ਨੇ ਭਾਰਤ ਦੇ 5-ਜੀ ਸੈਕਟਰ ਤੇ ਸੈਮੀ ਕੰਡਕਟਰ ਦੇ ਸਮੇਤ ਕਈ ਹੋਰ ਖੇਤਰਾਂ ’ਚ ਮਿਲ ਕੇ ਕੰਮ ਕਰਨ ਦੀ ਇੱਛਾ ਜਾਹਿਰ ਕੀਤੀ।

ਬਲੈਕਸਟੋਨ ਗਰੁੱਪ ਭਾਰਤ ’ਚ ਡਾਲਰ ਨਿਵੇਸ਼ ਕਰੇਗਾ

ਬਲੈਕਸਟੋਨ ਗਰੁੱਪ ਦੇ ਸੀ. ਈ. ਓ. ਨੇ ਮੋਦੀ ਨੂੰ ਕਿਹਾ ਕਿ ਉਨ੍ਹਾਂ ਦੇ ਗਰੁੱਪ ਨੇ ਭਾਰਤ ’ਚ ਹੁਣ ਤੱਕ 60 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ ਤੇ ਆਉਣ ਵਾਲੇ 5 ਸਾਲਾਂ ਵਿੱਚ ਸਮੂਹ 40 ਬਿਲੀਅਨ ਡਾਲਰ ਦਾ ਹੋਰ ਨਿਵੇਸ਼ ਕਰੇਗਾ।

ਡਰੋਨ ਟੈਕਨਾਲੌਜੀ ਵੀ ਭਾਰਤ ‘ਚ ਕੰਮ ਕਰਨ ਦੀ ਚਾਹਵਾਨ

ਜਨਰਲ ਐਟਾਮਿਕ ਕੰਪਨੀ ਦੇ ਸੀ. ਈ. ਓ. ਵਿਵੇਕ ਲਾਲ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਚਕਾਰ ਗਲੋਬਲ ਕਾਰਪੋਰੇਸ਼ਨ ਤੇ ਭਾਰਤ ਵਿੱਚ ਡਿਫੈਂਸ ਪ੍ਰੋਡਕਸ਼ਨ ਨੂੰ ਅੱਗੇ ਵਧਾਉਣ ਨੂੰ ਲੈ ਕੇ ਗੱਲਬਾਤ ਹੋਈ। ਮੋਦੀ ਨੇ ਵਿਵੇਕ ਲਾਲ ਨਾਲ ਡਰੋਨ ਟੈਕਨਾਲੌਜੀ ਤੇ ਦੋਨਾ ਦੇਸ਼ਾ ਨੂੰ ਮਿਲਕੇ ਕੰਮ ਕਰਨ ਨੂੰ ਲੈ ਕੇ ਵੀ ਗੱਲ ਕੀਤੀ।