ਮਿਸੀਸਾਗਾ ਵਿੱਚ ਟੋਇੰਗ ਫੀਸ ਵਿੱਚ ਹੋਵੇਗਾ ਸੈਂਕੜੇ ਡਾਲਰਾਂ ਦਾ ਵਾਧਾ
Mississauga: Towing fees in Mississauga is going to increase by hundreds of dollars. The Insurance Bureau of Canada says that this will not only increase the pressure on the drivers but also increase the premiums. This resolution has already been confirmed two weeks ago.
For vehicles weighing no more than 6,000 pounds that are sent to a single location, the fee is increased to $400, while vehicles that are towed to a collision report center and then sent to a second location will be charged 750 dollars.
The resolution also said that the old fee did not include the cost of fuel, insurance and other related expenses. The resolution, introduced on June 22, was approved by nine city councilors with three abstentions, including Mayor Bonnie Crombie.
Following this decision, the Insurance Bureau of Canada (IBC) expressed concern in a letter to Mississauga Council about the 87·5 per cent increase in towing fees. Industry will also be affected.
ਮਿਸੀਸਾਗਾ : ਮਿਸੀਸਾਗਾ ਵਿੱਚ ਟੋਇੰਗ ਫੀਸ ਵਿੱਚ ਸੈਂਕੜੇ ਹੋਰ ਡਾਲਰ ਦਾ ਇਜਾਫਾ ਹੋਣ ਜਾ ਰਿਹਾ ਹੈ। ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦਾ ਕਹਿਣਾ ਹੈ ਕਿ ਇਸ ਨਾਲ ਡਰਾਈਵਰਾਂ ਉੱਤੇ ਹੀ ਦਬਾਅ ਨਹੀਂ ਵਧੇਗਾ ਸਗੋਂ ਪ੍ਰੀਮੀਅਮਜ਼ ਵਿੱਚ ਵੀ ਵਾਧਾ ਹੋਵੇਗਾ। ਇਸ ਮਤੇ ਦੀ ਦੋ ਹਫਤੇ ਪਹਿਲਾਂ ਹੀ ਪੁਸ਼ਟੀ ਕੀਤੀ ਜਾ ਚੁੱਕੀ ਹੈ।
ਜਿਨ੍ਹਾਂ ਗੱਡੀਆਂ ਦਾ ਵਜ਼ਨ 6,000 ਪਾਊਂਡ ਤੋਂ ਵੱਧ ਨਹੀਂ ਹੁੰਦਾ ਤੇ ਜਿਨ੍ਹਾਂ ਨੂੰ ਸਿੰਗਲ ਲੋਕੇਸ਼ਨ ਉੱਤੇ ਭੇਜਿਆ ਜਾਂਦਾ ਹੈ, ਉਨ੍ਹਾਂ ਲਈ ਫੀਸ 400 ਡਾਲਰ ਤੱਕ ਕੀਤੀ ਗਈ ਹੈ ਜਦਕਿ ਜਿਨ੍ਹਾਂ ਗੱਡੀਆਂ ਨੂੰ ਟੋਅ ਕਰਕੇ ਕੋਲਿਜ਼ਨ ਰਿਪੋਰਟ ਸੈਂਟਰ ਲਿਜਾਇਆ ਜਾਂਦਾ ਹੈ ਤੇ ਫਿਰ ਦੂਜੀ ਲੋਕੇਸ਼ਨ ਉੱਤੇ ਭੇਜਿਆ ਜਾਂਦਾ ਹੈ ਉਨ੍ਹਾਂ ਦੀ ਫੀਸ 750 ਡਾਲਰ ਕੀਤੀ ਗਈ ਹੈ।
ਮਤੇ ਵਿੱਚ ਇਹ ਵੀ ਆਖਿਆ ਗਿਆ ਕਿ ਪੁਰਾਣੀ ਫੀਸ ਵਿੱਚ ਫਿਊਲ ਦੀਆਂ ਕੀਮਤਾਂ, ਇੰਸ਼ੋਰੈਂਸ ਤੇ ਹੋਰ ਸਬੰਧਤ ਖਰਚਿਆਂ ਨੂੰ ਵੀ ਨਹੀਂ ਸੀ ਜੋੜਿਆ ਜਾਂਦਾ। 22 ਜੂਨ ਨੂੰ ਪੇਸ਼ ਕੀਤੇ ਗਏ ਇਸ ਮਤੇ ਨੂੰ ਸਿਟੀ ਦੇ ਨੌਂ ਕੌਂਸਲਰਾਂ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਜਦਕਿ ਤਿੰੰਨ ਹੋਰ, ਜਿਨ੍ਹਾਂ ਵਿੱਚ ਮੇਅਰ ਬੌਨੀ ਕ੍ਰੌਂਬੀ ਵੀ ਸ਼ਾਮਲ ਸੀ, ਗੈਰਹਾਜ਼ਰ ਰਹੇ।
ਇਸ ਫੈਸਲੇ ਤੋਂ ਬਾਅਦ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ (ਆਈਬੀਸੀ) ਨੇ ਮਿਸੀਸਾਗਾ ਕਾਊਂਸਲ ਨੂੰ ਲਿਖੇ ਪੱਤਰ ਵਿੱਚ ਟੋਇੰਗ ਫੀਸ ਵਿੱਚ ਕੀਤੇ ਗਏ 87·5 ਫੀ ਸਦੀ ਵਾਧੇ ਉੱਤੇ ਚਿੰਤਾ ਪ੍ਰਗਟਾਈ।ਆਈਬੀਸੀ ਦੇ ਓਨਟਾਰੀਓ ਲਈ ਵਾਈਸ ਪ੍ਰੈਜ਼ੀਡੈਂਟ ਕਿੰਮ ਡੌਨਲਡਸਨ ਨੇ ਆਖਿਆ ਕਿ ਇਸ ਨਾਲ ਕੰਜਿ਼ਊਮਰਜ਼ ਦੇ ਨਾਲ ਨਾਲ ਇੰਡਸਟਰੀ ਉੱਤੇ ਵੀ ਅਸਰ ਪਵੇਗਾ।