GTA News Media

Top Info Bar
22.1°C Toronto Loading date...
Punjab

ਮੂਸੇਵਾਲਾ ਦੇ ਪਿਤਾ ਨੇ ਗੈਂਗਸਟਰਾਂ ਦੀ ਪਛਾਣ ਲਈ ਅੰਮ੍ਰਿਤਸਰ ਦਾ ਕੀਤਾ ਦੌਰਾ

ਮੂਸੇਵਾਲਾ ਦੇ ਪਿਤਾ ਨੇ ਗੈਂਗਸਟਰਾਂ ਦੀ ਪਛਾਣ ਲਈ ਅੰਮ੍ਰਿਤਸਰ ਦਾ ਕੀਤਾ ਦੌਰਾ
Share this post via:

ਅੰਮ੍ਰਿਤਸਰ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਐਨਕਾਊਂਟਰ ’ਚ ਮਾਰੇ ਗਏ ਦੋ ਗੈਂਗਸਟਰਾਂ ਦੀ ਪਛਾਣ ਕਰਨ ਲਈ ਆਪਣੇ ਦੋ ਦੋਸਤਾਂ ਨਾਲ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪਹੁੰਚੇ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਇਹ ਗੈਂਗਸਟਰਾਂ ਵਿਰੁੱਧ ਲੜਾਈ ਦੀ ਸ਼ੁਰੂਆਤ ਹੈ। ਦੋ ਬੰਦਿਆਂ ਨੂੰ ਮਾਰਨ ਨਾਲ ਉਸਦਾ ਪੁੱਤਰ ਵਾਪਸ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਉਹ ਉਦੋਂ ਹੀ ਸੰਤੁਸ਼ਟ ਹੋਣਗੇ ਜਦੋਂ ਪੰਜਾਬ ਵਿੱਚ ਗੈਂਗਸਟਰ ਕਲਚਰ ਖ਼ਤਮ ਹੋਵੇਗਾ।

ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ‘ਚ  ਸ਼ਾਮਲ ਦੋ ਗੈਂਗਸਟਰਾਂ ਨੂੰ ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਪੰਜਾਬ ਪੁਲਸ ਨੇ ਮੁਕਾਬਲੇ ‘ਚ ਮਾਰ ਦਿੱਤਾ।

ਕਰੀਬ ਪੰਜ ਘੰਟੇ ਚੱਲੇ ਇਸ ਆਪਰੇਸ਼ਨ ਵਿੱਚ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਕੁੱਸਾ ਮਾਰਿਆ ਗਿਆ ਅਤੇ ਸ਼ਾਮ 4 ਵਜੇ ਦੇ ਕਰੀਬ ਖ਼ਤਮ ਹੋਇਆ।