GTA News Media

Top Info Bar
22.1°C Toronto Loading date...
Canada Punjab

ਕੈਨੇਡਾ ਗੈਂਗਵਾਰ: ਮਨਿੰਦਰ ਧਾਲੀਵਾਲ ਸਮੇਤ ਦੋ ਦੀ ਮੌਤ

ਕੈਨੇਡਾ ਗੈਂਗਵਾਰ: ਮਨਿੰਦਰ ਧਾਲੀਵਾਲ ਸਮੇਤ ਦੋ ਦੀ ਮੌਤ
Share this post via:

ਕੈਨੇਡਾ ‘ਚ ਗੈਂਗਵਾਰ ਕਾਰਨ ਗੋਲੀ ਚੱਲਣ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਗੈਂਗਵਾਰ ਕਾਰਨ ਚੱਲੀ ਗੋਲੀ ਦੌਰਾਨ ਦੋ ਪੰਜਾਬੀਆਂ ਦੇ ਮਾਰੇ ਜਾਣ ਦੀ ਖਬਰ ਹੈ। ਮੋਗੇ ਨਾਲ ਸੰਬੰਧਿਤ ਗੈਂਗਸਟਰ ਮਨਿੰਦਰ ਧਾਲੀਵਾਲ ਅਤੇ ਉਸਦੇ ਦੋਸਤ  ਸਤਵਿੰਦਰ ਗਿੱਲ ਦੀ  ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸ਼ੂਟਰ ਕਾਬੂ ਕਰ ਲਏ ਹਨ।

ਖਬਰ ਅਨੁਸਾਰ ਵ੍ਹਿਸਲ ਵਿਲੇਜ ਦੇ ਇਕ ਹੋਟਲ ਨੇੜੇ ਹੋਈ ਗੋਲ਼ੀਬਾਰੀ ਦੌਰਾਨ ਬ੍ਰਦਰਜ਼ ਕੀਪਰ ਗੈਂਗ ਦਾ ਮੈਂਬਰ 29 ਸਾਲਾ ਮਨਿੰਦਰ ਧਾਲੀਵਾਲ ਆਪਣੇ ਇਕ ਸਾਥੀ ਸਤਿੰਦਰ ਗਿੱਲ ਨਾਲ ਮੌਜੂਦ ਸੀ। ਧਾਲੀਵਾਲ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਸਤਿੰਦਰ ਗਿੱਲ ਗੰਭੀਰ ਜ਼ਖ਼ਮੀ ਹੋ ਗਿਆ। ਗਿੱਲ ਨੂੰ ਲੋਕਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।