ਟੋਰਾਂਟੋ : ਭਾਰਤੀ ਖਾਣੇ ਦੇ ਪਰਚਾਰ ਲਈ ਕਮਾਲ ਦਾ ਯੋਗਦਾਨ ਪਾਉਣ ਵਾਲੇ ਰੈਸਟੋਰੈਂਟਸ ਨੂੰ ਮਾਨਤਾ ਦੇਣ ਦੇ ਇਰਾਦੇ ਨਾਲ ਇੰਡੀਅਨ ਕਾਊਂਸਲ ਫੌਰ ਕਲਚਰਲ ਰਿਲੇਸ਼ਨਜ਼ (ਆਈਸੀਸੀਆਰ) ਵੱਲੋਂ ਅੰਨਪੂਰਨਾ ਸਰਟੀਫਿਕੇਟ ਦੇਣ ਦੀ ਯੋਜਨਾ ਬਣਾਈ ਗਈ ਹੈ।
ਇਸ ਸਬੰਧ ਵਿੱਚ ਕੈਨੇਡਾ ਦੇ ਰੈਸਟੋਰੈਂਟਸ ਤੋਂ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ ਤਾਂ ਕਿ ਉਨ੍ਹਾਂ ਨੂੰ ਆਈਸੀਸੀਆਰ ਕੋਲ ਜਮ੍ਹਾਂ ਕਰਵਾਇਆ ਜਾ ਸਕੇ। ਇਸ ਵਿੱਚ ਹਿੱਸਾ ਲੈਣ ਵਾਲੇ ਰੈਸਟੋਰੈਂਟਸ ਲਈ ਆਮ ਨਿਯਮ ਤੇ ਸ਼ਰਤਾਂ ਰੱਖੀਆਂ ਗਈਆਂ ਹਨ ਤੇ ਇਸ ਦੇ ਨਾਲ ਹੀ ਹੋਰ ਵੇਰਵਿਆਂ ਲਈ ਇੱਕ ਪਰਫੌਰਮਾ ਵੀ ਨਾਲ ਨੱਥੀ ਕੀਤਾ ਗਿਆ ਹੈ।
ਇਸ ਵਿੱਚ ਹਿੱਸਾ ਲੈਣ ਲਈ ਦਿਲਚਸਪੀ ਰੱਖਣ ਵਾਲੇ ਤੇ ਯੋਗ ਰੈਸਟੋਰੈਂਟਸ, ਜਿਹੜੇ ਸੀਜੀਆਈ ਟੋਰਾਂਟੋ ਦੇ ਅਧਿਕਾਰ ਖੇਤਰ ਵਾਲੇ ਇਲਾਕਿਆਂ ਨਾਲ ਸਬੰਧਤ ਹਨ, ਓਰਿਜਨਲ ਰੂਪ ਵਿੱਚ ਆਪਣੀਆਂ ਨਾਮਜ਼ਦਗੀਆਂ 15 ਅਗਸਤ, 2022 ਤੱਕ ਸੀਜੀਆਈ ਟੋਰਾਂਟੋ, 365 ਬਲੂਅਰ ਸਟਰੀਟ ਈਸਟ, ਸੂਈਟ 700, ਟੋਰਾਂਟੋ ਐਮ4ਡਬਲਿਊ3ਐਲ4 (CGI Toronto, 365 Bloor St. East, Suite 700, Toronto M4W 3L4), ਉੱਤੇ ਜਾਂ ਇਸ ਦੀ ਸੌਫਟ ਕਾਪੀ culture.toronto@mea.gov.in ਉੱਤੇ ਭੇਜ ਸਕਦੇ ਹਨ।
Indian Council for Cultural Relations (ICCR), with a purpose of recognising restaurants abroad who have made outstanding contribution to the promotion of Indian cuisine, plans to award Annapurna Certificate.
2. In this regard, nominations are being sought from restaurants in Canada for further submission to ICCR. The guidelines including general terms and conditions for the participating restaurants as well as the proforma seeking details for this purpose is attached herewith.
3. It is requested that those eligible and desiring to participate from the areas under jurisdiction of CGI Toronto may send their nominations in original to CGI Toronto, 365 Bloor St. East, Suite 700, Toronto M4W 3L4, or a soft copy of the same on culture.toronto@mea.gov.in
latest by August 15th, 2022.