ਬਰੈਂਪਟਨ, ਸਰੀ ਆਦਿਕ ਸ਼ਹਿਰਾਂ ਵਿੱਚ ਟੇਕ-ਆਊਟ ਜਾਂ ਹੋਮ ਡਲਿਵਰੀ ਫੂਡ ਆਰਡਰ ਕੀਤਾ ਤਾਂ ਆਪਣੇ ਫੂਡ ਨੂੰ ਖਾਣ ਵਰਤਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰੋ। ਖਾਣੇ ਦੇ ਟੁਕੜੇ (ਚਿਕਨ, ਫਿੱਸ਼ ਵਗੈਰਾ), ਡਿੱਪ, ਪੌਪ ਡਰਿੰਕ, ਸਮੇਤ ਸਭ ਕੁਝ ਗਿਣਨਾ ਨਾ ਭੁੱਲੋ। ਪੀੜਤ ਗਾਹਕਾਂ ਤੋਂ ਪਤਾ ਲੱਗ ਰਿਹਾ ਹੈ ਕਿ (ਦੇਸੀ) ਰੈਸਟੋਰੈਂਟਾਂ ਤੇ ਪੀਜ਼ਿਆਂ ਵਾਲ਼ੇ ਘੱਟ ਖਾਣਾ ਪਾ ਕੇ ਤੇ ਘੱਟ ਟੁਕੜੇ ਦੇ ਕੇ ਮਚਲੇਪਨ ਵਿੱਚ ਆਪਣੇ (ਦੇਸੀ) ਗਾਹਕਾਂ ਦੀ ਲੁੱਟ ਕਰ ਰਹੇ/ਰਹੀਆਂ ਹਨ। ਜੇਕਰ ਕੋਈ ਗਾਹਕ ਸ਼ਿਕਾਇਤ ਕਰੇ ਤਾਂ ਸੌਰੀ ਆਖ ਕੇ ਪੱਲਾ ਝਾੜ ਲਿਆ ਜਾਂਦਾ। ਕਮਾਲ ਦੀ ਗੱਲ ਤਾਂ ਇਹ ਹੈ ਕਿ ਅਖੇ ਉਹ ਰੈਸਟੋਰੈਂਟੀਏ ਲੋਕਾਂ ਨੂੰ ਖਾਣਾ ਘੱਟ ਪਾਉਣ/ਪਰੋਸਣ ਦੀ ਗਲਤੀ ਹੀ ਕਰਦੇ/ਕਰਦੀਆਂ ਹਨ, ਵੱਧ ਖਾਣਾ ਪਾਉਣ ਦੀ ਗਲਤੀ ਅਕਸਰ ਨਹੀਂ ਹੁੰਦੀ! ਇਹ ਵੀ ਕਿ ਬੀਤੀ ਰਾਤ ਬਰੈਂਪਟਨ ਵਿੱਚ ਤਾਂ ਇਕ ਪੀਜ਼ੇ ਵਾਲੇ ਭਾਊ ਨੇ ਸ਼ਿਕਾਇਤਕਰਤਾ ਨਾਮਵਾਰ ਅਤੇ ਇੱਜ਼ਤਦਾਰ ਗਾਹਕ ਨੂੰ ਫੋਨ ਰਾਹੀਂ ਗੰਦੀਆਂ ਗਾਹਲ਼ਾਂ ਦੇਣ ਦੀ ਹਿਮਾਕਤ ਵੀ ਕੀਤੀ ਅਤੇ ਆਪਣੇ ਦੇਸ ਤੋਂ ਸਿਰ ਵਿੱਚ ਗੰਦਗੀ ਲੈ ਕੇ ਆ ਵੜੇ ਹੰਕਾਰੀ ਸਟੋਰ ਮਾਲਕ ਨੇ ਆਖ ਦਿੱਤਾ ਕਿ ਜਾਹ ਕਰਲਾ ਜੋ ਕਰਨਾ। ਹੁਣ ਜਦੋਂ ਕੈਨੇਡਾ ਦੇ ਸਿਸਟਮ ਅਨੁਸਾਰ ਕਾਰਵਾਈਆਂ ਵਿੱਢੀਆਂ ਗਈਆਂ ਹਨ ਤਾਂ ਪਤਾ ਲੱਗਾ ਹੈ ਕਿ ਆਕੜਖੋਰ ਸੱਜਣ ਜੀ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਅਤੇ ਬਖਸ਼ ਦੇਣ ਲਈ ਸਿਫਾਰਸ਼ਾਂ ਕਰਵਾ ਰਿਹਾ ਹੈ। ਯਾਦ ਰੱਖੋ ਕਿ ਆਪਣੇ ਦੇਸਾਂ ਤੋਂ ਕੈਨੇਡਾ ਵਿੱਚ ਗੰਦਗੀ ਲੈ ਕੇ ਆਏ ਵਿਅਕਤੀ ਤਦ ਕਰਕੇ ਕਾਮਯਾਬ ਹਨ ਕਿਉਂਊਕਿ ਸਾਡੇ ਲੋਕ ਕੈਨੇਡਾ ਦੇ ਸਿਸਟਮ ਅਨੁਸਾਰ ਉਨ੍ਹਾਂ ਨੂੰ ਲੈਸਨ ਦੇਣ ਤੋਂ ਡਰਾਕਲ ਸਾਬਿਤ ਹੋ ਰਹੇ ਹਨ। ਆਪਣੀ ਅਣਖ, ਗੈਰਤ, ਹੌਂਸਲਾ, ਜੁਅਰਤ ਵਗੈਰਾ ਸੱਚਮੁੱਚ ਜਾਗਦੀ ਰੱਖੋ। ਕੈਨੇਡਾ ਦਾ ਮਜਬੂਤ ਸਿਸਟਮ ਤੁਹਾਡੀ ਸਹਾਇਤਾ ਵਾਸਤੇ ਹੈ। ਸਿਰਾਂ ਦੀ ਗੰਦਗੀ ਵਾਲੇ ਹੰਕਾਰੀਆਂ ਦੀ ਚੜ੍ਹਤ ਮਚਣ ਅਤੇ ਕੈਨੇਡਾ ਦਾ ਸੱਤਿਆਨਾਸ ਹੋਣ ਤੋਂ ਤੁਸੀਂ ਆਪ ਹੀ ਰੋਕ ਸਕਦੇ ਹੋ। ਸਿਫਾਰਸ਼ਾਂ ਜਾਂ ਵਿਚੋਲਗਿਰੀਆਂ ਦੀ ਕੋਈ ਲੋੜ ਨਹੀਂ। ਆਪਣੇ ਹੱਕਾਂ ਦੇ ਨਾਲ ਨਾਲ ਆਪਣੇ ਫਰਜਾਂ ਪ੍ਤੀ ਵੀ ਜਾਗਰੂਕ ਹੋਣ ਦੀ ਖੇਚਲ਼ ਕਰੋ।
~ਸਤਪਾਲ ਸਿੰਘ ਜੌਹਲ