GTA News Media

Top Info Bar
22.1°C Toronto Loading date...
Punjab Toronto/GTA

ਗਿਆਰਵੇਂ ਸਾਊਥ ਏਸ਼ੀਅਨ ਇੰਟਰਨੈਂਸ਼ਨਲ ਫਿਲਮ ਫੈਸਟੀਵਲ ਦੀ ਧੂਮ-ਧਾਮ ਨਾਲ ਸ਼ੁਰੂਆਤ, ਸਬਾਨਾ ਆਜਮੀ ਅਤੇ ਜਾਵੇਦ ਅਖਤਰ ਨੇ ਕੀਤੀ ਸ਼ਿਰਕਤ

ਗਿਆਰਵੇਂ ਸਾਊਥ ਏਸ਼ੀਅਨ ਇੰਟਰਨੈਂਸ਼ਨਲ ਫਿਲਮ ਫੈਸਟੀਵਲ ਦੀ ਧੂਮ-ਧਾਮ ਨਾਲ ਸ਼ੁਰੂਆਤ, ਸਬਾਨਾ ਆਜਮੀ ਅਤੇ ਜਾਵੇਦ ਅਖਤਰ ਨੇ ਕੀਤੀ ਸ਼ਿਰਕਤ
Share this post via:

(ਚਮਕੌਰ ਸਿੰਘ ਮਾਛੀਕੇ )- ਸਾਊਥ ਏਸ਼ੀਅਨ ਇੰਟਰਨੈਂਸ਼ਨਲ ਫਿਲਮ ਫੈਸਟੀਵਲ ਦਾ ਆਗਾਜ਼ ਹੋ ਚੁੱਕਾ ਹੈ,,,,ਜਿਸ ਦੀ ਓਪਨਿੰਗ ਸੈਰੇਮਨੀ ਮਿਸੀਸਾਗਾ ਦੇ ਲਿਵਿੰਗ ਆਰਟ ਸੈਂਟਰ ਵਿੱਚ ਹੋਈ । ਇਸ ਮੌਕੇ ਫੈਸਟੀਵਲ ਦੇ ਪ੍ਰਮੁੱਖ ਸਪਾਂਸਰਜ ਨੇ ਬੜੇ ਮਾਣ ਨਾਲ ਇਸ ਫੈਸਟੀਵਲ ਦਾ ਹਿੱਸਾ ਹੋਣ ਤੇ ਖੁਸ਼ੀ ਪ੍ਰਗਟ ਕੀਤੀ । ਫ਼ਿਲਮ ਅਦਾਕਾਰ ਸਬਾਨਾ ਆਜਮੀ ਅਤੇ ਜਾਵੇਦ ਅਖਤਰ ਵੱਲੋਂ ਇਸ ਫ਼ਿਲਮ ਫੈਸਟੀਵਲ ਚ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਗਈ,,, ਰੈੱਡ ਕਾਰਪੇਟ ਤੇ ਤਿੰਨ ਫਿਲਮਾਂ ਦਾ ਪ੍ਰੀਮੀਅਰ ਵੀ ਕੀਤਾ ਗਿਆ,,,,,ਰੰਗਾਰੰਗ ਪ੍ਰੋਗਰਾਮ ਚ ਪੰਜਾਬੀ ਫੋਕ ਭੰਗੜਾ ਅਤੇ ਬਾਲੀਵੁੱਡ ਡਾਂਸ ਨੇ ਕਮਾਲ ਦੀ ਕਲਾਕਾਰੀ ਵਿਖਾਈ ।ਇਸ ਦੇ ਨਾਲ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੋਂਬੀ , ਐਮਪੀ ਸੋਨੀਆ ਸਿੱਧੂ ਹੋਰ ਰਾਜਨਿਤਿਕ ਹਸਤੀਆਂ ਅਤੇ ਵੱਡੀ ਗਿਣਤੀ ਵਿੱਚ ਕਮਿਊਨਿਟੀ ਦੇ ਲੋਕਾਂ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ। ਮੀਚੀਆਂ ਨਾਲ ਗੱਲਬਾਤ ਕਰਦਿਆਂ ਇਸ ਫ਼ਿਲਮ ਫੈਸਟੀਵਲ ਦੇ ਮੁੱਖ ਪ੍ਰਬੰਧਕ ਸਨੀ ਗਿੱਲ ਨੇ ਦੱਸਿਆ ਕਿ ਇਸ ਵਾਰੀ ਇਸ ਫ਼ਿਲਮ ਫੈਸਟੀਵਲ ਚ 120 ਤੋਂ ਜ਼ਿਆਦਾ ਫਿਲਮਾਂ ਅਤੇ 40 ਦੇ ਕਰੀਬ ਈਵੈਂਟ ਵੇਖਣ ਨੂੰ ਮਿਲਣਗੇ । ਉਨ੍ਹਾਂ ਕਿਹਾ ਕਿ ਸਭ ਨੂੰ ਇਸ ਫ਼ਿਲਮ ਫੈਸਟੀਵਲ ਚ ਹਿੱਸਾ ਲੈਣਾ ਚਾਹੀਦਾ ਹੈ ।