GTA News Media

Top Info Bar
22.1°C Toronto Loading date...
Crime Toronto/GTA

ਸਕਾਰਬਰੋ ਵਿੱਚ ਸ਼ੂਟਿੰਗ ਦੀ ਘਟਨਾ ਦੌਰਾਨ ਇੱਕ ਜ਼ਖ਼ਮੀ

ਸਕਾਰਬਰੋ ਵਿੱਚ ਸ਼ੂਟਿੰਗ ਦੀ ਘਟਨਾ ਦੌਰਾਨ ਇੱਕ ਜ਼ਖ਼ਮੀ
Share this post via:

ਸਕਾਰਬਰੋ ਵਿੱਚ ਕਈ ਗੋਲੀਆਂ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਲਾਅਰੈਂਸ ਐਵਨਿਊ ਤੇ ਸਕਾਰਬਰੋ ਗੌਲਫ ਕਲੱਬ ਰੋਡ ਨੇੜੇ ਸੂਜ਼ਨ ਤੇ ਮਾਰਸੈਲਾ ਸਟਰੀਟਸ ਉੱਤੇ ਰਾਤੀਂ 1:45 ਉੱਤੇ ਟੋਰਾਂਟੋ ਪੁਲਿਸ ਨੂੰ ਸੱਦਿਆ ਗਿਆ। ਜਾਂਚਕਾਰਾਂ ਨੇ ਦੱਸਿਆ ਕਿ ਇੱਕ ਵਿਅਕਤੀ ਕਈ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ ਤੇ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੀ ਹਾਲਤ ਕਾਫੀ ਨਾਜ਼ੁਕ ਸੀ ਪਰ ਹੁਣ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਸ਼ੱਕੀ ਨੂੰ ਮੌਕਾ ਏ ਵਾਰਦਾਤ ਤੋਂ ਪੈਦਲ ਹੀ ਫਰਾਰ ਹੁੰਦਿਆਂ ਵੇਖਿਆ ਗਿਆ। ਪਰ ਪੁਲਿਸ ਨੇ ਕਿਹਾ ਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਸ਼ੂਟਿੰਗ ਵਿੱਚ ਇੱਕ ਸ਼ੱਕੀ ਜਾਂ ਹੋਰ ਲੋਕ ਵੀ ਸ਼ਾਮਲ ਸਨ।ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਘਟਨਾ ਦੌਰਾਨ ਜਿਸ ਵਿਅਕਤੀ ਉੱਤੇ ਹਮਲਾ ਹੋਇਆ ਉਹ ਗੱਡੀ ਵਿੱਚ ਵੀ ਦਾਖਲ ਹੋਇਆ ਪਰ ਉਹ ਬਹੁਤੀ ਦੂਰ ਨਹੀਂ ਜਾ ਸਕਿਆ ਤੇ ਉਸ ਦੀ ਗੱਡੀ ਇਲਾਕੇ ਵਿੱਚ ਹੀ ਹਾਦਸਾਗ੍ਰਸਤ ਹੋ ਗਈ।
ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਸ ਵਿਅਕਤੀ ਨੂੰ ਗੱਡੀ ਦੇ ਅੰਦਰ ਰਹਿੰਦਿਆਂ ਗੋਲੀਆਂ ਮਾਰੀਆਂ ਗਈਆਂ ਜਾਂ ਉਸ ਤੋਂ ਪਹਿਲਾਂ ਜਦੋਂ ਉਹ ਗੱਡੀ ਤੋਂ ਬਾਹਰ ਸੀ ਉਸ ਸਮੇਂ ਗੋਲੀਆਂ ਮਾਰੀਆਂ ਗਈਆਂ।