ਮਿਸੀਸਾਗਾ ਦੇ ਇੱਕ ਘਰ ਵਿੱਚ ਦੋ ਲਾਸ਼ਾ ਮਿਲਣ ਮਗਰੋਂ ਪੀਲ ਪੁਲਿਸ ਦੀ ਹੋਮੀਸਾਈਡ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਮੰਗਲਵਾਰ ਨੂੰ ਸਵੇਰੇ 8:00 ਵਜੇ ਪੁਲਿਸ ਅਧਿਕਾਰੀਆਂ ਨੂੰ ਜਾਂਚ ਲਈ ਕੁਈਨ ਸਟਰੀਟ ਸਾਊਥ ਤੇ ਬ੍ਰਿਸਟਲ ਰੋਡ ਵੈਸਟ ਨੇੜੇ ਪ੍ਰਿੰਸੈੱਸ ਸਟਰੀਟ ਉੱਤੇ ਸਥਿਤ ਘਰ ਵਿੱਚ ਸੱਦਿਆ ਗਿਆ।
ਪੁਲਿਸ ਨੇ ਦੱਸਿਆ ਕਿ ਘਰ ਵਿੱਚ ਉਨ੍ਹਾਂ ਨੂੰ ਇੱਕ ਮਹਿਲਾ ਤੇ ਪੁਰਸ਼ ਮ੍ਰਿਤਕ ਪਏ ਮਿਲੇ। ਦੋਸਤਾਂ ਤੇ ਗੁਆਂਢੀਆਂ ਨੇ ਮ੍ਰਿਤਕਾਂ ਦੀ ਪਛਾਣ ਮੋਨਿਕਾ ਤੇ ਟੀਨੋ ਵਜੋਂ ਕੀਤੀ।ਉਨ੍ਹਾਂ ਦੇ ਸ਼ਰੀਰ ਉੱਤੇ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ। ਮ੍ਰਿਤਕਾਂ ਦੀ 18 ਸਾਲਾ ਬੇਟੀ ਦੀ ਸਹੇਲੀ ਨੇ ਦੱਸਿਆ ਕਿ ਇਸ ਜੋੜੇ ਦਾ ਇੱਕ 20 ਸਾਲਾ ਲੜਕਾ ਵੀ ਹੈ।
ਮ੍ਰਿਤਕਾਂ ਵਿਚਾਲੇ ਕੀ ਸਬੰਧ ਸੀ ਇਸ ਬਾਰੇ ਪੁਲਿਸ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਪੁਲਿਸ ਨੇ ਆਖਿਆ ਕਿ ਉਹ ਇਸ ਇਲਾਕੇ ਵਿੱਚ ਰਹਿੰਦੇ ਸਨ ਪਰ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਹ ਉਸ ਘਰ ਵਿੱਚ ਰਹਿੰਦੇ ਸਨ ਜਿੱਥੇ ਉਨ੍ਹਾਂ ਦੀ ਮੌਤ ਹੋਈ। ਜਾਂਚਕਾਰਾਂ ਵੱਲੋਂ ਇਨ੍ਹਾਂ ਮੌਤਾਂ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।ਅਜੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ।
Peel Police’s Homicide Unit is investigating the case after two bodies were found at a Mississauga home. Police officers were called to the home on Princess Street near Queen Street South and Bristol Road West at 8:00 a.m. Tuesday.
The police said that they found a woman and a man lying dead in the house. Friends and neighbors identified the deceased as Monica and Tino. Marks of injuries were also found on their bodies. The friend of the 18-year-old daughter of the deceased said that this couple also has a 20-year-old son.
The police did not comment on the relationship between the deceased. Police said he lived in the area but did not confirm that he lived in the house where he died. Investigators are treating these deaths as suspicious. No one has been taken into custody yet.