GTA News Media

Top Info Bar
22.1°C Toronto Loading date...
India

ਕੈਨੇਡਾ ਨਾ ਜਾ ਸਕਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ, ਅਗਲੇ ਦਿਨ ਆਇਆ ਵੀਜ਼ਾ

ਕੈਨੇਡਾ ਨਾ ਜਾ ਸਕਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ, ਅਗਲੇ ਦਿਨ ਆਇਆ ਵੀਜ਼ਾ
Share this post via:

ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ 23 ਸਾਲਾ ਨੌਜਵਾਨ ਨੇ ਕੈਨੇਡਾ ਦਾ ਵੀਜ਼ਾ ਮਿਲਣ ਵਿੱਚ ਹੋਈ ਕਥਿਤ ਦੇਰੀ ਤੋਂ ਨਾਰਾਜ਼ ਹੋ ਕੇ ਨਰਵਾਣਾ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੇ ਇਕ ਦਿਨ ਬਾਅਦ ਉਸ ਦਾ ਵੀਜ਼ਾ ਉਸ ਦੇ ਘਰ ਪਹੁੰਚ ਗਿਆ।

ਪੁਲਿਸ ਮੁਤਾਬਕ ਨੌਜਵਾਨ ਦੀ ਲਾਸ਼ ਸ਼ੁੱਕਰਵਾਰ ਸ਼ਾਮ ਨੂੰ ਨਹਿਰ ‘ਚ ਤੈਰਦੀ ਮਿਲੀ। ਪੁਲਿਸ ਅਨੁਸਾਰ ਕੁਰੂਕਸ਼ੇਤਰ ਦੇ ਝਾਂਸਾ ਪਿੰਡ ਦਾ ਵਿਕੇਸ਼ ਸੈਣੀ ਅੱਗੇ ਦੀ ਪੜ੍ਹਾਈ ਲਈ ਕੈਨੇਡਾ ਜਾਣਾ ਚਾਹੁੰਦਾ ਸੀ। ਵਿਕੇਸ਼ ਨੇ ਹਾਲ ਹੀ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ।