GTA News Media

Top Info Bar
22.1°C Toronto Loading date...
Punjab

ਪੰਜਾਬ ਦੇ ਨਵੇ ਕੈਬਨਿਟ ਅਧਿਕਾਰੀਆਂ ਦੀ ਲਿਸਟ ਆਈ ਸਾਹਮਣੇ

ਪੰਜਾਬ ਦੇ ਨਵੇ ਕੈਬਨਿਟ ਅਧਿਕਾਰੀਆਂ ਦੀ ਲਿਸਟ ਆਈ ਸਾਹਮਣੇ
Share this post via:

ਚੰਡੀਗੜ੍ਹ : ਪੰਜਾਬ ਕੈਬਨਿਟ ਵਿਚ ਨਵੇਂ ਅਧਿਕਾਰੀਆਂ ਦੇ ਨਾ ਲਗਭਗ ਫਾਈਨਲ ਹੋ ਗਏ ਹਨ। ਜਾਣਕਾਰੀ ਮੁਤਾਬਕ ਬੀਤੇ ਦਿਨ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਚਰਨਜੀਤ ਚੰਨੀ ਦੀ ਨਵੀਂ ਕੈਬਨਿਟ ਸੂਚੀ ਸਾਹਮਣੇ ਆ ਗਈ ਹੈ।ਸੂਤਰਾਂ ਤੋਂ ਮਿਲੀ ਤਾਜਾ ਜਾਣਕਾਰੀ ਅਨੁਸਾਰ ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਚਰਨਜੀਤ ਚੰਨੀ ਦੀ ਨਵੀ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।ਤੇ ਇਸ ਦਾ ਐਲਾਨ ਕਿਸੇ ਵਕਤ ਵੀ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਮੁੱਖ ਮੰਤਰੀ ਵਲੋਂ ਰਾਜਪਾਲ ਕੋਲੋਂ ਮਿਲਣ ਲਈ ਸਮਾਂ ਵੀ ਮੰਗ ਲਿਆ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12.30 ਵਜੇ ਗਵਰਨਰ ਹਾਊਸ ਪਹੁੰਚਣਗੇ, ਤੇ ਨਵੀਂ ਕੈਬਨਿਟ ਦੀ ਸੂਚੀ ਨੂੰ ਗਵਰਨਰ ਹੱਥ ਸੌਂਪਣਗੇ।