GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ ਵਿੱਚ ਅੱਜ ਫਿਰ ਘਟਣ ਤੋਂ ਬਾਅਦ ਇੱਕਦਮ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ

ਟੋਰਾਂਟੋ ਵਿੱਚ ਅੱਜ ਫਿਰ ਘਟਣ ਤੋਂ ਬਾਅਦ ਇੱਕਦਮ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ
Share this post via:

ਟੋਰਾਂਟੋ ਤੇ ਜੀਟੀਏ ਦੇ ਬਹੁਤੇ ਹਿੱਸਿਆਂ ਵਿੱਚ ਗੈਸ ਦੀਆਂ ਕੀਮਤਾਂ ਘੱਟ ਹੋਈਆਂ ਹਨ ਤੇ ਪਿਛਲੇ ਮਹੀਨੇ ਦੇ ਮੁਕਾਬਲੇ ਸਥਿਰ ਵੀ ਹਨ ਪਰ ਇਹ ਚੰਗੇ ਦਿਨ ਬਹੁਤੀ ਦੇਰ ਨਹੀਂ ਰਹਿਣ ਵਾਲੇ।
ਪੈਟਰੋਲੀਅਮ ਵਿਸ਼ਲੇਸ਼ਕ ਰੌਜਰ ਮੈਕਨਾਈਨ ਨੇ ਦੱਸਿਆ ਕਿ ਜੀਟੀਏ ਦੇ ਬਹੁਤੇ ਸਟੇਸ਼ਨਾਂ ਉੱਤੇ ਗੈਸ ਦੀਆਂ ਕੀਮਤਾਂ ਵੀਰਵਾਰ ਨੂੰ ਇੱਕ ਸੈਂਟ ਹੋਰ ਡਿੱਗਣ ਦੀ ਉਮੀਦ ਹੈ।ਅਗਸਤ ਵਿੱਚ 1·749 ਡਾਲਰ ਪ੍ਰਤੀ ਲੀਟਰ ਤੱਕ ਰਹਿਣ ਤੋਂ ਬਾਅਦ ਇਸ ਮਹੀਨੇ ਗੈਸ ਦੀਆਂ ਇਹ ਸੱਭ ਤੋਂ ਘੱਟ ਕੀਮਤਾਂ ਹਨ। ਮੈਕਨਾਈਟ ਨੇ ਆਖਿਆ ਕਿ ਪਹਿਲਾਂ ਨਾਲੋਂ ਗੈਸ ਦੀ ਮੰਗ ਵੀ ਥੋੜ੍ਹੀ ਮੱਠੀ ਪਈ ਹੈ।ਉਨ੍ਹਾਂ ਆਖਿਆ ਕਿ ਦੱਖਣੀ ਓਨਟਾਰੀਓ ਵਿੱਚ ਠੰਢ ਵਧਣ ਨਾਲ ਇਨ੍ਹਾਂ ਕੀਮਤਾਂ ਵਿੱਚ ਮੁੜ ਵਾਧਾ ਹੋ ਸਕਦਾ ਹੈ।
ਉਨ੍ਹਾਂ ਆਖਿਆ ਕਿ ਸਾਲ ਦੇ ਅੰਤ ਵਿੱਚ ਗੈਸ ਦੀਆਂ ਕੀਮਤਾਂ ਡੀਜ਼ਲ ਦੀਆਂ ਕੀਮਤਾਂ ਉੱਤੇ ਨਿਰਭਰ ਕਰਨਗੀਆਂ। ਜੇ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਹਨ ਤਾਂ ਗੈਸੋਲੀਨ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਵੇਗਾ। ਜੇ ਕਿਤੇ ਠੰਢ ਵੱਧਦੀ ਹੈ ਤਾਂ ਡੀਜ਼ਲ ਦੀਆਂ ਕੀਮਤਾਂ ਤੇਲ ਦੀਆਂ ਕੀਮਤਾਂ ਸਮੇਤ ਇੱਕਦਮ ਅਸਮਾਨੀ ਚੜ੍ਹ ਜਾਣਗੀਆਂ।