ਰਾਤੋ ਰਾਤ ਗੈਸ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਨਾਲ ਜੀਟੀਏ ਵਿੱਚ ਅੰਦਾਜ਼ਨ ਪਿਛਲੇ ਛੇ ਮਹੀਨਿਆਂ ਵਿੱਚ ਗੈਸ ਦੀਆਂ ਕੀਮਤਾਂ ਸੱਭ ਤੋਂ ਹੇਠਲੇ ਪੱਧਰ ਉੱਤੇ ਪਹੁੰਚਗੀਆਂ। ਜੀਟੀਏ ਦੇ ਬਹੁਤੇ ਸਟੇਸ਼ਨਾਂ ਉੱਤੇ ਰਾਤੋ ਰਾਤ ਗੈਸ ਦੀ ਕੀਮਤ ਚਾਰ ਸੈਂਟ ਤੱਕ ਘੱਟ ਕੇ 1·549 ਡਾਲਰ ਪ੍ਰਤੀ ਲੀਟਰ ਤੱਕ ਪਹੁੰਚ ਗਈ। ਇਸ ਤੋਂ ਪਹਿਲਾਂ ਸਿਟੀ ਵਿੱਚ ਗੈਸ ਦੀਆਂ ਐਨੀਆਂ ਘੱਟ ਕੀਮਤਾਂ ਫਰਵਰੀ ਵਿੱਚ ਵੇਖਣ ਨੂੰ ਮਿਲੀਆਂ ਸਨ।
ਮਾਹਿਰਾਂ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਆਈ ਇਹ ਗਿਰਾਵਟ ਥੋੜ੍ਹੀ ਦੇਰ ਹੀ ਰਹੇਗੀ ਤੇ ਸਤੰਬਰ ਦੇ ਮਹੀਨੇ ਇੱਕ ਵਾਰੀ ਫਿਰ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਪੈਟਰੋਲੀਅਮ ਐਨਾਲਿਸਟ ਰੌਜਰ ਮੈਕਨਾਈਟ ਨੇ ਇਸ ਹਫਤੇ ਦੇ ਸੁ਼ਰੂ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਨੇੜੇ ਭਵਿੱਖ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਬਹੁਤ ਜਿ਼ਆਦਾ ਵਾਧਾ ਹੋਵੇਗਾ ਪਰ ਲੋਕਾਂ ਨੂੰ ਸਸਤੀ ਗੈਸ ਦਾ ਲਾਹਾ ਉਠਾਉਣਾ ਚਾਹੀਦਾ ਹੈ।