GTA News Media

Top Info Bar
22.1°C Toronto Loading date...
Canada

ਕੈਨੇਡਾ ਵਿੱਚ ਮੱਠੀ ਪੈ ਰਹੀ ਹੈ ਰੀਅਲ ਅਸਟੇਟ ਮਾਰਕਿਟ

ਕੈਨੇਡਾ ਵਿੱਚ ਮੱਠੀ ਪੈ ਰਹੀ ਹੈ ਰੀਅਲ ਅਸਟੇਟ ਮਾਰਕਿਟ
Share this post via:

ਕੋਵਿਡ-19 ਮਹਾਂਮਾਰੀ ਦਰਮਿਆਨ ਕੈਨੇਡਾ ਦੇ ਅਰਥਚਾਰੇ ਨੂੰ ਚੱਲਦਾ ਰੱਖਣ ਤੋਂ ਬਾਅਦ ਰੀਅਲ ਅਸਟੇਟ ਮਾਰਕਿਟ ਹੁਣ ਠੰਢੀ ਪੈਣ ਲੱਗੀ ਹੈ। ਘਰਾਂ ਦੀਆਂ ਕੀਮਤਾਂ ਵਿੱਚ ਵੀ ਕਮੀ ਦਰਜ ਕੀਤੀ ਜਾ ਰਹੀ ਹੈ। ਹੁਣ ਜਦੋਂ ਸਾਲ ਦਾ ਅੰਤ ਆਉਣ ਵਾਲਾ ਹੈ ਤਾਂ ਅਜਿਹੇ ਵਿੱਚ ਰਿਐਲਟਰਜ਼ ਤੇ ਇਕਨੌਮਿਸਟਸ ਇਹ ਨਹੀਂ ਸਮਝ ਪਾ ਰਹੇ ਕਿ ਮਾਰਕਿਟ ਦੀ ਇਹ ਮੱਠੀ ਰਫਤਾਰ ਕਿੰਨੀ ਦੇਰ ਤੱਕ ਚੱਲੇਗੀ ਤੇ ਇਹ ਕਿੱਥੋਂ ਤੱਕ ਹੋਰ ਹੇਠਾਂ ਜਾਵੇਗੀ।

ਅਜੇ ਵੀ ਘਰਾਂ ਦੀ ਔਸਤ ਕੀਮਤ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਉੱਤੇ ਹੈ ਪਰ ਵਧ ਰਹੀਆਂ ਮਾਰਗੇਜ ਦਰਾਂ ਤੇ ਮਹਿੰਗਾਈ ਦਾ ਦਬਾਅ ਮਾਰਕਿਟ ਦੀ ਸਥਿਤੀ ਤੈਅ ਕਰ ਰਿਹਾ ਹੈ। ਮਾਰਚ 2020 ਵਿੱਚ ਜਦੋਂ ਮਹਾਂਮਾਰੀ ਕਾਰਨ ਲਾਕਡਾਊਨ ਸ਼ੁਰੂ ਹੋਏ ਸਨ ਤਾਂ ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਨੇ ਆਖਿਆ ਸੀ ਕਿ ਇਸ ਏਰੀਆ ਵਿੱਚ ਘਰਾਂ ਦੀ ਔਸਤ ਕੀਮਤ 902,680 ਡਾਲਰ ਸੀ।ਪਿਛਲੇ ਮਹੀਨੇ ਇਹ 1,074,754 ਸੀ ਜੋ ਕਿ ਜੁਲਾਈ 2021 ਨਾਲੋਂ ਇੱਕ ਫੀਸਦੀ ਵੱਧ ਸੀ ਪਰ ਜੂਨ 2022 ਨਾਲੋਂ ਛੇ ਫੀ ਸਦੀ ਘੱਟ ਸੀ।

ਕੈਨੇਡੀਅਨ ਰੀਅਲ ਅਸਟੇਟ ਐਸੋਸਿਏਸ਼ਨ (ਸੀਆਰਈਏ) ਦੇ ਤਾਜ਼ਾ ਡਾਟਾ ਅਨੁਸਾਰ ਜੁਲਾਈ ਵਿੱਚ ਘਰਾਂ ਦੀ ਕੀਮਤ 629,971 ਸੀ ਜੋ ਕਿ ਪਿਛਲੇ ਸਾਲ ਜੁਲਾਈ ਦੀ ਕੀਮਤ 662,924 ਨਾਲੋਂ ਪੰਜ ਫੀ ਸਦੀ ਘੱਟ ਸੀ। ਮਾਰਚ 2020 ਵਿੱਚ ਜਦੋਂ ਲਾਕਡਾਊਨ ਸ਼ੁਰੂ ਹੋਇਆ ਸੀ ਤਾਂ ਔਸਤ ਕੌਮੀ ਕੀਮਤ 543,920 ਡਾਲਰ ਸੀ। ਐਸੋਸਿਏਸ਼ਨ ਦੀ ਪੇਸ਼ੀਨਿਗੋਈ ਅਨੁਸਾਰ 2022 ਦੇ ਅੰਤ ਤੱਕ ਕੌਮੀ ਔਸਤ ਅਨੁਸਾਰ ਘਰਾਂ ਦੀ ਕੀਮਤ ਸਾਲਾਨਾ ਅਧਾਰ ਉੱਤੇ ਵੱਧ ਕੇ 762,386 ਡਾਲਰ ਹੋ ਜਾਵੇਗੀ ਤੇ 2023 ਵਿੱਚ ਇਹ 786,252 ਡਾਲਰ ਤੱਕ ਪਹੁੰਚ ਜਾਵੇਗੀ।