ਅੱਜ ਦੀਆਂ ਖਾਸ ਖਬਰਾਂ
(ਸਤਪਾਲ ਸਿੰਘ ਜੌਹਲ) -ਬਰੈਂਪਟਨ `ਚ ਰਹਿ ਰਹੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੋਟਰਾਂ ਤੋਂ ਇਲਾਵਾ, ਸ਼ਹਿਰ ਵਿੱਚ ਪ੍ਰਾਪਰਟੀ ਦੇ ਮਾਲਕ (ਜੋ ਰਹਿੰਦੇ ਕਿਤੇ ਹੋਰ ਹਨ) ਵੀ ਪਾ ਸਕਦੇ ਹਨ ਮਿਊਂਸਪਲ ਇਲੈਕਸ਼ਨ ਵਿੱਚ ਵੋਟਾਂ। ਬਰੈਂਪਟਨ ਦੇ ਵਾਰਡ 9-10 ਵਿੱਚ ਸਕੂਲ ਟਰੱਸਟੀ ਦੀ ਚੋਣ ਦਾ ਪ੍ਰਚਾਰ ਜਾਰੀ। ਵੋਟਾਂ 7, 8, 9, 14,15 ਅਤੇ 24 ਅਕਤੂਬਰ ਨੂੰ। -(ਸਤਪਾਲ ਸਿੰਘ ਜੌਹਲ)- ਹੋਰ ਜਾਣਕਾਰੀ ਲਰੀ 311 ਨੰਬਰ `ਤੇ ਫੋਨ ਕਰੋ ਜਾਂ ਇਸ ਵੈਬਸਾਈਟ ਤੋਂ ਪੜ੍ਹੋ: https://www.brampton.ca/EN/City-Hall/election/Voters/Pages/Welcome.aspx
– ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਤਾਜਾ ਫੈਸਲੇ ਅਨੁਸਾਰ 31 ਅਗਸਸਤ 2022 ਜਾਂ ਇਸ ਤੋਂ ਪਹਿਲਾਂ ਸਟੱਡੀ ਪਰਮਿਟ ਅਪਲਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਨ ਦੇ ਬਾਵਜੂਦ ਓਪਨ ਵਰਕ ਪਰਮਿਟ ਦੇਣ ਦੀ ਛੋਟ ਨੂੰ 31 ਅਗਸਤ 2023 ਤੱਕ ਵਧਾ ਦਿੱਤਾ ਗਿਆ ਹੈ ਪਰ ਇਹ ਛੋਟ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਮਿਲੇਗੀ ਜੋ ਆਪਣੀ ਘੱਟ ਤੋਂ ਘੱਟ 50 ਫੀਸਦ ਪੜ੍ਹਾਈ ਕੈਨੇਡਾ ਵਿੱਚ ਪਹੁੰਚ ਕੇ ਪੂਰੀ ਕਰਨਗੇ। ਇਸ ਦਾ ਭਾਵ ਹੈ ਕਿ ਜੇਕਰ ਪੂਰਾ ਕੋਰਸ ਦੋ ਸਾਲਾਂ ਦਾ ਹੈ ਤਾਂ ਵੱਧ ਤੋਂ ਵੱਧ ਇਕ ਸਾਲ ਵਿਦੇਸ਼ਾਂ ਵਿੱਚ ਆਨਲਾਈਨ ਪੜ੍ਹਿਆ ਜਾ ਸਕੇਗਾ। 31 ਦਸੰਬਰ 2022 ਤੱਕ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਵੀ ਓਪਨ ਵਰਕ ਪਰਮਿਟ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੇ ਸਾਰੀ ਪੜ੍ਹਾਈ ਵਿਦੇਸ਼ਾਂ ਤੋਂ ਆਨਲਾਈਨ ਪੂਰੀ ਕੀਤੀ ਹੈ।
– ਮਿਸੀਸਾਗਾ ਤੋਂ ਭਗੌੜੇ ਵਕੀਲ ਦੀ ਗ੍ਰਿਫਤਾਰੀ ਮਗਰੋਂ ਠੱਗ ਹੋਏ ਲੋਕਾਂ `ਚ ਰਾਹਤ ਮਹਿਸੂਸ ਕੀਤੀ। ਆਪਣੇ ਰੀਅਲ ਇਸਟੇਟ ਗਾਹਕਾਂ ਨਾਲ 10 ਮਿਲੀਆਨ ਡਾਲਰਾਂ ਤੋਂ ਵੱਧ ਦੀ ਠੱਗੀ ਕਰਕੇ ਬੀਤੇ ਸਾਲ ਕੈਨੇਡਾ ਤੋਂ ਭੱਜੇ ਹੋਏ ਬਰੈਂਪਟਨ ਵਾਸੀ ਵਕੀਲ ਸ਼ਾਹਿਦ ਮਲਿਕ, 41, (ਸ਼ਾਹਿਦ ਮਲਿਕ ਲਾਅ ਆਫਿਸ, ਮਿਸੀਸਾਗਾ) ਨੂੰ ਕੈਨੇਡਾ `ਚ ਦਾਖਿਲ ਹੋਣ ਦੀ ਕੋਸ਼ਿਸ਼ ਸਮੇਂ ਪਰਸੋਂ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਅੰਦਰ ਪੀਲ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ।