ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (Joe Biden) ਨੇ ਅਮਰੀਕੀ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਵਿਦਿਆਰਥੀਆਂ ਲਈ ਕਰਜ਼ੇ ਮੁਆਫ ਕੀਤੇ ਜਾਣਗੇ ਜਿਨ੍ਹਾਂ ਦੀ ਸਾਲਾਨਾ ਆਮਦਨ $1,25,000 ਤੋਂ ਘੱਟ ਹੈ। ਵਿਦਿਆਰਥੀ ਲੋਨ ‘ਚ ਕਟੌਤੀ ਕਰਨਾ ਬਾਈਡਨ ਪ੍ਰਸ਼ਾਸਨ ਦਾ ਇੱਕ ਵੱਡਾ ਚੋਣ ਵਾਅਦਾ ਸੀ।
ਉਨ੍ਹਾਂ ਨੇ ਇਸ ਸਬੰਧ ‘ਚ ਟਵੀਟ ਕਰਕੇ ਕਿਹਾ ਕਿ ਮੈਂ ਚੋਣਾਂ ‘ਚ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਜਾ ਰਿਹਾ ਹਾਂ। ਅਸੀਂ ਮੱਧ ਵਰਗ ਨੂੰ ਕੁਝ ਰਾਹਤ ਦੇਣ ਲਈ ਜਨਵਰੀ 2023 ਵਿੱਚ ਕੁਝ ਅਮਰੀਕੀ ਵਿਦਿਆਰਥੀ ਕਰਜ਼ੇ ਮੁਆਫ ਕਰਨ ਜਾ ਰਹੇ ਹਾਂ।
ਪਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵਿਦਿਆਰਥੀ ਕਰਜ਼ਾ ਮੁਆਫ਼ੀ ਦਾ ਐਲਾਨ ਕੁਝ ਸ਼ਰਤਾਂ ਨਾਲ ਕੀਤਾ ਹੈ। ਇਹ ਸ਼ਰਤਾਂ ਨਿਮਨਲਿਖਤ ਹਨ:-
ਜੇਕਰ ਤੁਸੀਂ ਪੇਲ ਗ੍ਰਾਂਟ ‘ਤੇ ਕਾਲਜ ਗਏ ਸੀ, ਤਾਂ ਤੁਹਾਨੂੰ $20,000 ਦੀ ਛੋਟ ਮਿਲੇਗੀ, ਅਤੇ ਜੇਕਰ ਤੁਸੀਂ ਪੇਲ ਗ੍ਰਾਂਟ ਦਾ ਲਾਭ ਨਹੀਂ ਲੈਂਦੇ ਹੋ ਤਾਂ ਤੁਹਾਨੂੰ $10,000 ਦੀ ਛੋਟ ਮਿਲੇਗੀ। ਇਹ ਛੋਟ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਜਿਨ੍ਹਾਂ ਦੀ ਸਾਲਾਨਾ ਆਮਦਨ 1,25,000 ਡਾਲਰ ਤੋਂ ਘੱਟ ਹੈ।
ਇਸ ਦੇ ਨਾਲ ਹੀ ਬਾਈਡਨ ਪ੍ਰਸ਼ਾਸਨ ਨੇ ਦਸੰਬਰ 2022 ਤੱਕ ਕਰਜ਼ੇ ਦੀ ਅਦਾਇਗੀ ਨੂੰ ਘਟਾ ਦਿੱਤਾ ਹੈ। 31 ਦਸੰਬਰ 2022 ਤੱਕ ਕੋਈ ਕਰਜ਼ਾ ਨਹੀਂ ਦੇਣਾ ਪਵੇਗਾ। ਇਸ ਤੋਂ ਬਾਅਦ ਵੀ ਜੇਕਰ ਤੁਸੀਂ ਲੋਨ ਜਮ੍ਹਾ ਕਰਦੇ ਹੋ ਤਾਂ ਤੁਹਾਨੂੰ ਉਸ ਲੋਨ ਲਈ ਆਪਣੀ ਆਮਦਨ ਦਾ ਸਿਰਫ 5 ਫੀਸਦੀ ਹੀ ਜਮ੍ਹਾ ਕਰਨਾ ਹੋਵੇਗਾ। ਉਦਾਹਰਨ ਲਈ, ਜੇਕਰ ਤੁਹਾਡੀ ਆਮਦਨ 100 ਰੁਪਏ ਪ੍ਰਤੀ ਮਹੀਨਾ ਹੈ, ਤਾਂ ਤੁਹਾਨੂੰ ਸਿਰਫ਼ 5 ਰੁਪਏ ਦੀ ਲੋਨ ਦੀ ਕਿਸ਼ਤ ਜਮ੍ਹਾ ਕਰਨ ਦੀ ਲੋੜ ਹੋਵੇਗੀ।